ਅੰਮ੍ਰਿਤਸਰ(ਵੈੱਬ ਡੈਸਕ)— ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਕੀਤੀ ਸਟ੍ਰਾਈਕ ਨਾਲ ਭਾਰਤ-ਪਾਕਿ ਵਿਚ ਪੈਦਾ ਹੋਈ ਸਿਆਸੀ ਅਤੇ ਸਰਹੱਦੀ ਕੁੜੱਤਣ ਦੇ ਬਾਵਜੂਦ ਪਾਕਿ ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਆਉਣ ਲਈ 3000 ਸਿੱਖਾਂ ਨੂੰ ਵੀਜ਼ਾ ਦੇਣ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸਕੱਤਰ ਤਾਰਿਕ ਵਜ਼ੀਰ ਨੇ ਦੱਸਿਆ ਕਿ ਸਰਕਾਰ ਵੱਲੋਂ ਸੋਮਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਨੂੰ ਉਕਤ ਨਿਰਦੇਸ਼ ਜਾਰੀ ਕਰਦਿਆਂ ਯਾਤਰੀਆਂ ਨੂੰ 10 ਦਿਨਾਂ ਦਾ ਵੀਜ਼ਾ ਜਾਰੀ ਕੀਤੇ ਜਾਣ ਬਾਰੇ ਹਿਦਾਇਤ ਦਿੱਤੀ ਗਈ ਹੈ। ਈ.ਟੀ.ਪੀ.ਬੀ. ਵੱਲੋਂ ਯਾਤਰੀਆਂ ਦੇ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ 18 ਮਾਰਚ ਨੂੰ ਇਕ ਬੈਠਕ ਵੀ ਸੱਦੀ ਗਈ ਹੈ। ਤਾਰਿਕ ਵਜ਼ੀਰ ਅਨੁਸਾਰ 12 ਅਪ੍ਰੈਲ ਨੂੰ ਯਾਤਰੀ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਤੋਂ ਵਾਹਗਾ ਲਈ ਰਵਾਨਾ ਹੋਣਗੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਸੋਮਵਾਰ ਨੂੰ ਇਕ ਸਮਾਰੋਹ ਦੌਰਾਨ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਪਹਿਚਾਣ ਦੱਸਦਿਆਂ ਕਿਹਾ ਕਿ ਪਾਕਿ ਸਿੱਖ ਭਾਈਚਾਰਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਬਿਕਰਮੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਹੀਂ ਦਿੰਦਾ। ਉਨ੍ਹਾਂ ਪਾਕਿ ਵਿਚ ਗੁਰਪੁਰਬ 'ਤੇ ਸਿੱਖ ਧਾਰਮਿਕ ਸਮਾਰਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਣ ਦਾ ਐਲਾਨ ਕੀਤਾ।
ਚੰਡੀਗੜ੍ਹ ਪੁਲਸ ਦਾ ਫਿਲਮੀ ਸਟਾਈਲ, ਤੀਜੀ ਮੰਜ਼ਿਲ ਤੋਂ ਦਬੋਚਿਆ ਸਨੈਚਰ (ਵੀਡੀਓ)
NEXT STORY