ਅੰਮ੍ਰਿਤਸਰ (ਕੰਬੋ)-ਮੁੱਖ ਮੰਤਰੀ ਕੈਪਟਨ ਅਮਰਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਹਰੇਕ ਵਿਧਾਨ ਸਭਾ ਹਲਕੇ ਨੂੰ ਕਰੋਡ਼ਾਂ ਦੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਕਿ ਪਿੰਡਾਂ ਵਿਚਲੇ ਵਿਕਾਸ ਕੰਮ ਜੰਗੀ ਪੱਧਰ ’ਤੇ ਹੋ ਸਕਣ। ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਮੁੱਖ ਬੁਲਾਰੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਪਿੰਡ ਗੋਪਾਲਪੁਰਾ ਵਿਖੇ ਵਿਕਾਸ ਕੰਮਾਂ ਲਈ ਗੋਪਾਲਪੁਰਾ, ਚੋਗਾਵਾਂ, ਰੂਪੋਵਾਲੀ ਕਲਾਂ, ਸਹਿਣੇਵਾਲੀ, ਪਤਾਲਪੁਰੀ, ਕੋਟਲਾ ਸੈਦਾਂ, ਮਾਨ, ਕੋਟਲਾ ਤਰਖਾਣਾਂ, ਕਲੇਰ ਮਾਂਗਟ, ਢੱਡੇ, ਹਦੈਤਪੁਰਾ, ਭੁੱਲਰ, ਪਾਖਰਪੁਰਾ ਆਦਿ ਪਿੰਡਾਂ ਨੂੰ ਚੈੱਕ ਦੇਣ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਹਲਕਾ ਮਜੀਠਾ ਦੇ ਪਿੰਡਾਂ ਵਿਚਲੇ ਵਿਕਾਸ ਕੰਮ ਕਰਵਾਉਣ ਲਈ ਲੱਖਾਂ ਰੁਪਏ ਦੇ ਚੈੱਕ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਕਿ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਪੱਖੋਂ ਸੱਖਣਾ ਨਾ ਰਹਿ ਸਕੇ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਲਈ ਆਇਆ ਪੈਸਾ ਈਮਾਨਦਾਰੀ ਨਾਲ ਖਰਚਣ, ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਰਮੇਸ਼ ਕੁਮਾਰ ਗੋਪਾਲਪੁਰਾ, ਪ੍ਰੀਤਇੰਦਰ ਸਿੰਘ, ਬਚਿੱਤਰ ਸਿੰਘ ਲਾਲੀ ਢਿੰਗਨੰਗਲ ਪੀ. ਏ. ਲਾਲੀ ਮਜੀਠੀਆ, ਪ੍ਰਦੀਪ ਸਿੰਘ ਜੇਠੂਨੰਗਲ, ਜਗਦੀਸ਼ ਸਿੰਘ ਗੋਗਾ ਮਜੀਠਾ, ਪ੍ਰਧਾਨ ਪਰਮਜੀਤ ਸਿੰਘ ਪੰਮਾ, ਸਰਪੰਚ ਰੰਧਾਵਾ ਸਿੰਘ ਚੋਗਾਵਾਂ, ਸਰਪੰਚ ਸ਼੍ਰੀਮਤੀ ਵਿੰਨੀ ਸ਼ਰਮਾ, ਸਰਪੰਚ ਨਵਦੀਪ ਸਿੰਘ ਕੋਟਲਾ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਸਰਪੰਚ ਜਰਨੈਲ ਸਿੰਘ ਸਹਿਣੇਵਾਲੀ, ਸਰਪੰਚ ਧਰਮਿੰਦਰ ਸਿੰਘ ਖੁਸ਼ੀਪੁਰ, ਸੁਖਵਿੰਦਰ ਸਿੰਘ ਪਾਖਰਪੁਰਾ, ਖਜ਼ਾਨ ਸਿੰਘ ਭੁੱਲਰ, ਜਸਵੰਤ ਸਿੰਘ ਵੀਰਮ, ਇਕਬਾਲ ਸਿੰਘ ਹਦੈਤਪੁਰਾ, ਨਰਿੰਦਰ ਸਿੰਘ ਬੱਲ, ਬਲਵਿੰਦਰ ਸਿੰਘ ਰੂਪੋਵਾਲੀ, ਸਰਪੰਚ ਹਰੀਪਾਲ, ਜੋਗਿੰਦਰ ਸਿੰਘ ਹਦੈਤਪੁਰਾ, ਜੱਗਾ ਕੋਟਲਾ, ਪ੍ਰਕਾਸ਼ ਸਿੰਘ ਤੇ ਸੁਮਿਤ ਕੁਮਾਰ ਸਮੇਤ ਹੋਰ ਕਾਂਗਰਸੀ ਵਰਕਰ ਮੌਜੂਦ ਸਨ।
ਸ਼ਬਦ ਗੁਰੂ ਯਾਤਰਾ ਗੁ. ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗਡ਼੍ਹ ਤੋਂ ਅਗਲੇ ਪਡ਼ਾਅ ਲਈ ਰਵਾਨਾ
NEXT STORY