ਮੁੰਬਈ- ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਨਜ਼ਰ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਹਸਪਤਾਲ 'ਚ ਦਾਖਲ ਹੈ। ਉਸ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਚਿੰਤਤ ਹੋ ਗਏ ਪਰ ਉਸ ਨੇ ਆਪਣੀ ਮੇਕਅੱਪ ਕਰਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਤੇ ਯੂਜ਼ਰਸ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ।ਹਿਮਾਂਸ਼ੀ ਖੁਰਾਨਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਹਸਪਤਾਲ ਦੇ ਬਿਸਤਰੇ 'ਤੇ ਦਿਖਾਈ ਦੇ ਰਹੀ ਹੈ। ਉਸ ਦੇ ਹੱਥ 'ਤੇ ਵੀਗੋ ਹੈ ਅਤੇ ਉਹ ਮੇਕਅੱਪ ਕਰ ਰਹੀ ਹੈ।
ਆਸਿਮ ਨਾਲ ਬ੍ਰੇਕਅੱਪ
ਇਹ ਜਾਣਿਆ ਜਾਂਦਾ ਹੈ ਕਿ ਆਸਿਮ ਅਤੇ ਹਿਮਾਂਸ਼ੀ ਦੀ ਮੁਲਾਕਾਤ 'ਬਿੱਗ ਬੌਸ 13' 'ਚ ਹੋਈ ਸੀ। ਉੱਥੇ ਹੀ ਆਸਿਮ ਨੇ ਹਿਮਾਂਸ਼ੀ ਲਈ ਆਪਣਾ ਪਿਆਰ ਜ਼ਾਹਰ ਕੀਤਾ। ਫਿਰ ਹਿਮਾਂਸ਼ੀ 9 ਸਾਲਾਂ ਤੱਕ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਪਰ ਉਸ ਦਾ ਆਸਿਮ ਨਾਲ ਬ੍ਰੇਕਅੱਪ ਹੋ ਗਿਆ। ਬਾਅਦ 'ਚ ਹਿਮਾਂਸ਼ੀ ਅਤੇ ਆਸਿਮ ਦਾ ਵੀ ਬ੍ਰੇਕਅੱਪ ਹੋ ਗਿਆ।
ਇਹ ਵੀ ਪੜ੍ਹੋ- ਅਦਾਕਾਰ ਚਿਰੰਜੀਵੀ ਨੇ PM ਮੋਦੀ ਨਾਲ ਮਨਾਇਆ ਮਕਰ ਸੰਕ੍ਰਾਂਤੀ ਦਾ ਤਿਉਹਾਰ, ਦੇਖੋ ਵੀਡੀਓ
ਖ਼ਰਾਬ ਸਿਹਤ ਕਾਰਨ ਕਰੀਅਰ 'ਤੇ ਪਿਆ ਪ੍ਰਭਾਵ
ਹਿਮਾਂਸ਼ੀ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਹਸਪਤਾਲ 'ਚ ਕਿਉਂ ਦਾਖਲ ਕਰਵਾਇਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਿਮਾਂਸ਼ੀ ਦੀ ਸਿਹਤ ਵਿਗੜੀ ਹੋਵੇ। ਉਸ ਨੇ ਇੱਕ ਵਾਰ PCOS ਨਾਲ ਜੂਝਣ ਬਾਰੇ ਖੁਲਾਸਾ ਕੀਤਾ ਸੀ, ਜਿਸ ਦਾ ਉਸ ਦੇ ਕਰੀਅਰ 'ਤੇ ਵੀ ਅਸਰ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਫਤਿਹ 2' 'ਚ ਹੋਈ ਸਲਮਾਨ ਦੀ ਐਂਟਰੀ, ਸੋਨੂੰ ਸੂਦ ਨੇ ਦੱਸੀ ਪੂਰੀ ਸੱਚਾਈ
NEXT STORY