ਅੰਮ੍ਰਿਤਸਰ (ਬਾਠ)-ਅੱਜ ਇੱਥੇ ਸ਼ਹਿਰੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਸ਼ਹਿਰੀ ਵਪਾਰ ਮੰਡਲ ਅਜਨਾਲਾ ਦੇ ਪ੍ਰਧਾਨ ਪ੍ਰਵੀਨ ਕੁਕਰੇਜਾ ਤੇ ਸੀਨੀਅਰ ਕਾਂਗਰਸੀ ਆਗੂ ਵਿਜੇ ਤ੍ਰੇਹਨ ਦੇ ਸਾਂਝੇ ਉਦਮ ਨਾਲ ਕਾਂਗਰਸ ਯੂਥ ਹਲਕਾ ਅਜਨਾਲਾ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਉਚੇਚੇ ਤੌਰ ’ਤੇ ਪੁੱਜੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅਗ਼ਾਮੀ ਲੋਕ ਸਭਾ ਚੋਣਾਂ ’ਚ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਵੋਟ ਪਰਚੀ ਰਾਂਹੀ ਫਤਵਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਲਈ ਰਣਨੀਤੀ ਤਹਿਤ ਸ਼ਹਿਰੀ ਕਾਂਗਰਸੀ ਆਗੂ ਤੇ ਵਰਕਰ ਜ਼ਿੰਮੇਵਾਰੀ ਨਾਲ ਭੂਮਿਕਾ ਅਦਾ ਕਰਨ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੀਆਂ ਲੋਕ ਤੇ ਗਰੀਬ ਮਾਰੂ ਨੀਤੀਆਂ ਤੋਂ ਝੰਬੇ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੈਪਟਨ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦਾ ਗਠਨ ਕੀਤਾ ਹੋਇਆ ਹੈ ਜਿਸਦਾ ਲਾਭ ਹਰੇਕ ਅੰਤਲੇ ਵਿਅਕਤੀ ਤੱਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਲੋਕ ਹਿੱਤੂ ਸੋਚ ਦਾ ਲਾਭ ਉਠਾਉਣ ਲਈ ਸੂਬੇ ਦੀਆਂ ਹਰੇਕ ਚੋਣਾਂ ’ਚ ਵਧ ਚਡ਼੍ਹ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਨੂੰ ਤਰਜੀਹ ਤੇ ਪਹਿਲ ਦਿੱਤੀ ਜਾਵੇ। ਇਸ ਮੌਕੇ ਅਮਰਬੀਰ ਬੱਲ, ਰਾਣਾ ਭੱਖਾ, ਦਰਸ਼ਨ ਲਾਲ ਸ਼ਰਮਾ, ਰੋਹਿਤ ਪੁਰੀ ਲੱਕੀ, ਗਿੰਦੂ ਬੱਲ, ਸਰਪੰਚ ਪ੍ਰਗਟ ਸਿੰਘ ਆਦਿ ਹਾਜ਼ਰ ਸਨ।
ਸਿਵਲ ਹਸਪਤਾਲ ’ਚ ਲੱਗੀਆਂ ਬਾਇਓਮੈਟ੍ਰਿਕ ਮਸ਼ੀਨਾਂ ਬਣੀਆਂ ਡੱਬਾ
NEXT STORY