ਅੰਮ੍ਰਿਤਸਰ (ਸੁਮਿਤ ਖੰਨਾ) : ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਪੰਜਾਬ ਭਰ ਵਿਚ ਸ਼ਰਾਬ ਦਾ ਗ਼ੈਰਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਅੱਜ ਥਾਣਾ ਤਰਸਿੱਕਾ ਦੇ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਣ 7 ਵਿਅਕਤੀਆਂ ਦੀ ਮੌਤ ਨੇ ਪੁਲਸ ਦੀ ਕਾਰਜਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖਡ਼੍ਹੇ ਕਰ ਦਿੱਤੇ ਹਨ। ਪਿੰਡ ਮੁੱਛਲ ਦੇ ਘਰ-ਘਰ ਵਿਚ ਵਿਕਣ ਵਾਲੀ ਗ਼ੈਰ-ਕਾਨੂੰਨੀ ਸ਼ਰਾਬ ਨੇ ਅੱਜ 5 ਘਰਾਂ ਵਿਚ ਸੋਗ ਪੈਦਾ ਕਰ ਦਿੱਤਾ ਹੈ। ਮਰਨ ਵਾਲਿਆਂ ਵਿਚ ਬਲਵਿੰਦਰ ਸਿੰਘ (70), ਬਲਦੇਵ ਸਿੰਘ, ਮੰਗਲ ਸਿੰਘ, ਦਿਵਿਆਂਗ ਕੁਲਦੀਪ ਸਿੰਘ, ਦਲਬੀਰ ਸਿੰਘ ਵਾਸੀ ਮੁੱਛਲ, ਕਸ਼ਮੀਰ ਸਿੰਘ ਅਤੇ ਕਾਲ਼ਾ ਸ਼ਾਮਲ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਦਿਹਾਤੀ ਪੁਲਸ ਮੌਕੇ ’ਤੇ ਤਾਂ ਪਹੁੰਚੀ ਪਰ ਜਾਂਚ ਦਾ ਹਵਾਲਾ ਦੇ ਕੇ ਕਿਸੇ ਦੇ ਵੀ ਵਿਰੁੱਧ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋਂ : ਭਗਵੰਤ ਮਾਨ ਨੂੰ ਕਾਂਗਰਸ ਦਾ ਜਵਾਬ, ਕਿਹਾ ਖਾਧੀ-ਪੀਤੀ 'ਚ ਕੁਝ ਵੀ ਬੋਲ ਜਾਂਦਾ ਮਾਨ
ਇਸ ਮਾਮਲੇ ਵਿਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਬਣਾਉਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਦਾ ਗਠਨ ਕੀਤਾ ਹੈ, ਜੋ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਰਿਪੋਰਟ ਸੌਂਪੇਗੀ। ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਇੱਥੇ ਬਹੁਤ ਸਾਰੇ ਘਰਾਂ ਵਿਚ ਗ਼ੈਰ-ਕਾਨੂੰਨੀ ਸ਼ਰਾਬ ਦਾ ਕਾਰੋਬਾਰ ਕੀਤਾ ਜਾਂਦਾ ਹੈ, ਜਿਸ ਬਾਰੇ ਪੁਲਸ ਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ। ਇਹੀ ਕਾਰਣ ਹੈ ਕਿ ਅੱਜ 7 ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ।
ਇਹ ਵੀ ਪੜ੍ਹੋਂ : ਖ਼ਾਲਿਸਤਾਨ ਪੱਖੀ ਗੁਰਪਤਵੰਤ ਪਨੂੰ ਦੀ ਭਾਰਤ ਸਰਕਾਰ ਨੂੰ ਨਵੀਂ ਚੁਣੌਤੀ, 15 ਅਗਸਤ ਨੂੰ ਕਰੇਗਾ ਇਹ ਕੰਮ
ਰੱਖੜੀ 'ਤੇ ਐਤਵਾਰ ਨੂੰ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਦੀ ਹੋਵੇਗੀ ਪ੍ਰਵਾਨਗੀ: ਡੀ.ਸੀ.
NEXT STORY