ਅੰਮ੍ਰਿਤਸਰ(ਨੀਰਜ) – ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡਾਇਰੈਕਟੋਰੇਟ ਆਫ਼ ਰੈਵਨਿਊ ਇੰਟੈਲੀਜੈਂਸ (ਡੀਆਰਆਈ) ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਬੈਂਕਾਕ ਤੋਂ ਆਏ ਦੋ ਯਾਤਰੀਆਂ ਤੋਂ 48.75 ਕਰੋੜ ਰੁਪਏ ਮੁੱਲ ਦਾ ਗਾਂਜਾ ਬਰਾਮਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਡੀਆਰਆਈ ਨੂੰ ਪਹਿਲਾਂ ਹੀ ਇਸ ਬਾਰੇ ਪੱਕੀ ਖੁਫੀਆ ਜਾਣਕਾਰੀ ਮਿਲੀ ਹੋਈ ਸੀ ਕਿ ਬੈਂਕਾਕ ਤੋਂ ਆਉਣ ਵਾਲੀ ਇੱਕ ਉਡਾਣ ਰਾਹੀਂ ਨਸ਼ੀਲਾ ਪਦਾਰਥ ਲਿਆਂਦਾ ਜਾ ਰਿਹਾ ਹੈ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਸ਼ੱਕੀ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ, ਜਿਸ ਦੌਰਾਨ ਉਨ੍ਹਾਂ ਦੇ ਬੈਗਾਂ ‘ਚੋਂ ਗਾਂਜਾ ਲੁਕਾਇਆ ਹੋਇਆ ਮਿਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਿਰਚਾਂ ਮਾਰ-ਮਾਰ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਰ'ਤਾ ਕਤਲ
ਡੀਆਰਆਈ ਨੇ ਨਸ਼ੀਲਾ ਪਦਾਰਥ ਕਬਜ਼ੇ ‘ਚ ਲੈ ਕੇ ਦੋਵੇਂ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਨਸ਼ੀਲਾ ਸਮਾਨ ਕਿਸ ਗਿਰੋਹ ਨਾਲ ਜੁੜਿਆ ਹੋਇਆ ਸੀ ਅਤੇ ਇਸ ਦੀ ਪੰਜਾਬ ਵਿੱਚ ਸਪਲਾਈ ਕਿੱਥੇ ਕੀਤੀ ਜਾਣੀ ਸੀ।
ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਪਰਿਵਾਰਾਂ ਲਈ ਵੱਡੀ ਖ਼ੁਸ਼ਖ਼ਬਰੀ! ਇਸ ਯੋਜਨਾ ਤਹਿਤ ਹੁਣ ਕੇਂਦਰ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 12 ਨਵੰਬਰ ਨੂੰ ਹੋਵੇਗਾ...
NEXT STORY