ਬਰਗਾੜੀ : ਸੁਖਬੀਰ ਬਾਦਲ ਵਲੋਂ ਅੰਮ੍ਰਿਤਸਰ ਧਮਾਕੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਨਾਮ ਲਏ ਜਾਣ ਤੋਂ ਬਾਅਦ ਦਾਦੂਵਾਲ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ। ਦਾਦੂਵਾਲ ਨੇ ਮੋੜਵਾਂ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਅੰਮ੍ਰਿਤਸਰ ਬੰਬ ਧਮਾਕੇ ਵਿਚ ਸੁਖਬੀਰ ਬਾਦਲ, ਡੇਰਾ ਸਿਰਸਾ ਮੁਖੀ ਅਤੇ ਬਿਕਰਮ ਮਜੀਠੀਆ ਦਾ ਸਿੱਧੇ ਤੌਰ 'ਤੇ ਹੱਥ ਹੈ। ਉਨ੍ਹਾਂ ਇਕ ਕਹਾਵਤ ਸੁਣਾਉਂਦਿਆਂ ਸੁਖਬੀਰ 'ਤੇ ਹਮਲਿਆਂ ਕਰਦਿਆਂ ਕਿਹਾ ਕਿ 'ਕਾਂਵਾਂ ਆਖੇ ਢੋਲ ਨਹੀਂ ਵੱਜਦੇ'। ਦਾਦੂਵਾਲ ਮੁਤਾਬਕ ਬਾਦਲ ਪੰਥਕ ਸਿਆਸਤ ਵਿਚ ਬਾਹਰ ਹੋ ਗਏ ਹਨ ਅਤੇ ਵਾਪਸੀ ਲਈ ਇਨ੍ਹਾਂ ਵਲੋਂ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਪਰ ਜਨਤਾ ਇਨ੍ਹਾਂ ਨੂੰ ਸਿਰੇ ਤੋਂ ਨਾਕਾਰ ਚੁੱਕੀ ਹੈ।
ਦਾਦੂਵਾਲ ਨੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਲੋਟ ਵਿਚ ਇਕ ਵਪਾਰੀ ਤੋਂ ਬੱਬਰ ਖਾਲਸਾ ਦੇ ਨਾਂ 'ਤੇ ਇਕ ਵਪਾਰੀ ਤੋਂ 50 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ, ਇਸ ਘਟਨਾ ਵਿਚ ਬਾਦਲ ਦੇ ਭਾਈਵਾਲ ਓਰਬਿੱਟ ਕੰਪਨੀ ਦੇ ਲੱਖੀ ਦਾ ਸਹੁਰੇ ਅਤੇ ਸਾਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ ਬੰਬ ਧਮਾਕੇ ਪਿੱਛੇ ਦਾਦੂਵਾਲ ਦਾ ਹੱਥ : ਸੁਖਬੀਰ ਬਾਦਲ
NEXT STORY