ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਨਹਿਰੀ ਪਾਣੀ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ 'ਚ ਪੈਂਦੇ ਪਿੰਡ ਖੇਲਾ ਦੋ ਧਿਰਾਂ 'ਚ ਨਹਿਰੀ ਪਾਣੀ ਨੂੰ ਲੈ ਕੇ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਨਾ ਸਿਰਫ ਇਕ ਦੂਜੇ ਨੂੰ ਮੰਦਾ ਬੋਲਿਆ ਜਾ ਰਿਹਾ ਹੈ, ਸਗੋਂ ਡਾਂਗਾਂ ਸੋਟਿਆਂ ਨਾਲ ਇਕ-ਦੂਜੇ 'ਤੇ ਹਮਲਾ ਵੀ ਕੀਤਾ ਗਿਆ। ਹਾਲਾਂਕਿ ਪੁਲਸ ਨੂੰ ਇਸ ਝਗੜੇ ਦੀ ਕੋਈ ਸ਼ਿਕਾਇਤ ਮਿਲੀ ਹੈ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਥਾਣੇ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਮੋਦੀ ਦਾ ਜਨਤਾ ਨੂੰ 1 ਲੱਖ 45 ਹਜ਼ਾਰ ਕਰੋੜ ਦਾ ਤੋਹਫਾ
NEXT STORY