ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੂੰ ਵੂਮਨ ਮਿਸ਼ਨ ਨੇ ਰੱਦ ਕਰ ਦਿੱਤਾ ਹੈ। ਇਹ ਐਲਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਨੇ ਕੀਤਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਇਕ ਮਹਿਲਾ ਡਾਕਟਰ ਨਾਲ ਹੋਈ ਛੇੜਛੇੜ ਦੇ ਮਾਮਲੇ 'ਚ ਮੈਡਮ ਗੁਲਾਟੀ ਨੇ ਹਸਪਤਾਲ ਤੇ ਮੈਡੀਕਲ ਕਾਲਜ ਦਾ ਦੌਰਾ ਕੀਤਾ। ਉਨ੍ਹਾਂ ਨੇ ਇਕ ਮਹੀਨੇ ਅੰਦਰ ਨਵੀਂ 7 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਵੀ ਕਹੀ, ਜਿਸ 'ਚ ਬਾਹਰ ਦੇ ਸੂਝਵਾਨ ਵਿਅਕਤੀ ਵੀ ਲਏ ਜਾਣਗੇ।
ਪਿਛਲੇ ਕੁਝ ਸਮੇਂ 'ਚ ਹਸਪਤਾਲ 'ਚ ਕੁਝ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਸਾਹਮਣਾ ਆਏ ਸਨ, ਜਿਸਤੋਂ ਬਾਅਦ ਕਮਿਸ਼ਨ ਵਲੋਂ ਇਹ ਕਦਮ ਚੁੱਕਿਆ ਗਿਆ।
ਨਿਰੰਕਾਰੀ ਮਿਸ਼ਨ ਨੇ ਦੇਸ਼ ਦੇ 250 ਸ਼ਹਿਰਾਂ ਦੀ ਸਫਾਈ ਮੁਹਿੰਮ ਵਿੱਢੀ
NEXT STORY