ਅੰਮ੍ਰਿਤਸਰ (ਅਨਜਾਣ, ਸੁਮਿਤ): ਦਲ ਖ਼ਾਲਸਾ ਵਲੋਂ ਪੰਜਾਬ ਦਿਵਸ ਮੌਕੇ ਦਿੱਲੀ ਦਰਬਾਰ ਵਲੋਂ ਸਟੇਟ ਨੀਤੀ ਤਹਿਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਦਰਕਿਨਾਰ ਕੀਤੀ ਬੋਲੀ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁੱਧ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਬਿੱਟੂ ਦੀ ਅਗਵਾਈ 'ਚ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ 'ਚ ਭੰਡਾਰੀ ਪੁਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਮਿਸ਼ਾਲਾਂ ਜਗਾ ਕੇ ਰੈਲੀ ਕੱਢੀ ਗਈ। ਹੱਥਾਂ 'ਚ ਕਿਸਾਨੀ ਤਖ਼ਤੀਆਂ ਫੜੀ ਨੌਜਵਾਨਾਂ ਨੇ 'ਸਾਡਾ ਕਿਸਾਨ, ਸਾਡਾ ਮਾਣ' ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ।
ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਸਾਨੂੰ ਨਿਮਰਤਾ, ਸੇਵਾ ਅਤੇ ਸਿਮਰਨ ਦਾ ਸੁਨੇਹਾ ਮਿਲਦੈ : ਭਾਈ ਲੌਂਗੋਵਾਲ
ਦਲ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਭਾਰਤੀ ਸਟੇਟ ਦੀ ਪੁਸ਼ਤਪਨਾਹੀ ਹੇਠ ਵਿਊਂਤੇ ਗਏ ਕਤਲੇਆਮ ਵਿਚ ਇਨਸਾਫ਼ ਦੇਣ ਵਿਚ ਜੁਡੀਸ਼ਰੀ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਯੂ. ਐੱਨ. ਓ. ਦੀ ਚੁੱਪ ਨੇ ਸਿੱਖ ਕੌਮ ਅਤੇ ਪੀੜਤਾਂ ਨੂੰ ਬਹੁਤ ਮਾਯੂਸ ਕੀਤਾ ਹੈ। ਪੰਜਾਬ ਦੇ ਲੋਕ ਆਪਣੀ ਹੋਂਦ ਅਤੇ ਹੱਕਾਂ ਲਈ ਲੜ ਰਹੇ ਹਨ। ਦਲ ਖ਼ਾਲਸਾ ਨੇ ਦਿੱਲੀ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ 54 ਸਾਲਾਂ ਤੋਂ ਦਿੱਲੀ ਦਰਬਾਰ ਪੰਜਾਬ ਨਾਲ ਇਕ ਬਸਤੀ ਵਾਂਗ ਵਿਵਹਾਰ ਕਰ ਰਿਹਾ ਹੈ। ਚਾਹੇ ਉਹ ਪਾਣੀਆਂ ਦੀ ਲੁੱਟ ਹੋਵੇ ਜਾਂ ਜਵਾਨੀ 'ਤੇ ਹਮਲੇ ਹੋਣ ਜਾਂ ਆਰਥਿਕ ਢਾਂਚੇ ਨੂੰ ਤਬਾਹ ਕਰਨ ਵਾਲੀਆਂ ਕੇਂਦਰੀ ਨੀਤੀਆਂ ਹੋਣ, ਹਰ ਵਾਰ ਕੇਂਦਰ ਦੀ ਪੰਜਾਬ ਪ੍ਰਤੀ ਨੀਅਤ ਖਰਾਬ ਰਹੀ ਹੈ। ਅੱਜ ਪੰਜਾਬ ਦੇ ਹਰ ਕੋਨੇ 'ਚ ਕਿਸਾਨੀ ਅੰਦੋਲਨ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਹੋ ਗਈ 12 ਸਾਲ ਦੀ ਸਜ਼ਾ
ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀਆਂ ਮੰਡੀਆਂ ਵੱਲ ਆਪਣੀ ਝਾਤ ਖਤਮ ਕਰ ਕੇ ਦੁਨੀਆਂ ਦੀ ਕਿਸੇ ਹੋਰ ਮੰਡੀ ਦੀ ਭਾਲ ਕਰਨ, ਜਿੱਥੇ ਉਹ ਆਪਣੀਆਂ ਜਿਣਸਾਂ ਦੇ ਲਾਹੇਵੰਦ ਭਾਅ ਹਾਸਲ ਕਰ ਸਕਣ। ਉਨ੍ਹਾਂ ਭਾਰਤ ਸਰਕਾਰ ਤੋਂ ਪੁੱਛਿਆ ਕਿ ਉਹ ਦੱਸੇ ਕਿ ਕੀ ਕਾਰਣ ਹੈ ਸਾਡੇ ਦਰਿਆਵਾਂ ਦਾ ਪਾਣੀ ਧੱਕੇ ਨਾਲ ਖੋਹ ਕੇ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ।
ਟਰੇਨਾਂ ਬੰਦ ਹੋਣ ਨਾਲ ਲੰਬੀ ਦੂਰੀ ਦਾ ਸਫਰ ਕਰਨ ਵਾਲੇ ਲੋਕ ਹੋ ਰਹੇ ਪਰੇਸ਼ਾਨ
NEXT STORY