ਅੰਮ੍ਰਿਤਸਰ (ਸੁਮਿਤ ਖੰਨਾ) : ਸੋਸ਼ਲ ਮੀਡੀਆ 'ਤੇ ਕੁੱਟਮਾਰ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦਾ ਜੋ ਅਸਲ ਸੱਚ ਸਾਹਮਣੇ ਆਇਆ, ਉਸ ਬਾਰੇ ਜਾਣ ਤੁਹਾਡੇ ਹੋਸ਼ ਉੱਡ ਜਾਣਗੇ ਤੇ ਤੁਹਾਡੇ ਮਨ 'ਚ ਵੀ ਕੁੱਟ ਖਾਣ ਵਾਲੇ ਇਸ ਵਿਅਕਤੀ ਪ੍ਰਤੀ ਨਫਰਤ ਹੋ ਜਾਵੇਗੀ। ਜਾਣਕਾਰੀ ਮੁਤਾਬਕ ਜਿਹੜਾ ਨੌਜਵਾਨ ਇਕ ਵਿਅਕਤੀ ਦੀ ਕੁੱਟਮਾਰ ਕਰਦਾ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਨ ਹੈ, ਜੋ ਕੁੱਤਿਆਂ ਨਾਲ ਖਾਸ ਮੋਹ ਰੱਖਦਾ ਹੈ ਤੇ ਜਿਸ ਵਿਅਕਤੀ ਨੂੰ ਕੁੱਟਿਆ ਜਾ ਗਿਆ ਹੈ ਉਸਨੇ ਇਕ ਕੁੱਤੀ ਨਾਲ ਗਲਤ ਹਰਕਤ ਕਰ ਰਿਹਾ ਸੀ। ਇਹ ਸਭ ਵੇਖ ਅੱਗ-ਬਬੂਲਾ ਹੋਏ ਨੌਜਵਾਨ ਕਰਨ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨ ਨੇ ਦੱਸਿਆ ਕਿ ਉਹ ਇਸ ਵੇਲੇ ਕਰੀਬ 2 ਦਰਜਨ ਕੁੱਤਿਆਂ ਦੀ ਸੇਵਾ ਕਰ ਰਿਹਾ ਹੈ। ਉਸਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਕੁੱਤਿਆਂ ਲਈ ਖਾਸ ਪ੍ਰਬੰਧ ਕੀਤਾ ਜਾਵੇ।
ਗੁਰੂ ਨਗਰੀ 'ਚ ਵਾਪਰੀ ਇਹ ਮੰਦਭਾਗੀ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਇਨਸਾਨ ਦੀ ਮਾਨਸਿਕਤਾ ਕਿਸ ਕਦਰ ਡਿੱਗ ਚੁੱਕੀ ਹੈ। ਇਨਸਾਨ ਤਾਂ ਛੱਡੋ ਇਥੇ ਹੁਣ ਜਾਨਵਰ ਵੀ ਸੁਰੱਖਿਅਤ ਨਹੀਂ ਰਹੇ।
ਚੜ੍ਹਦੀ ਸਵੇਰ ਪੁਲਸ ਨੇ ਪਿੰਡ ਨੂੰ ਪਾਇਆ ਘੇਰਾ, ਡਰੱਗ ਮਨੀ ਸਣੇ 2 ਕਾਬੂ (ਵੀਡੀਓ)
NEXT STORY