ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਘੁਣ ਵਾਂਗ ਖਾ ਰਿਹਾ ਹੈ। ਮੁੰਡੇ ਹੀ ਨਹੀਂ ਸਗੋਂ ਕੁੜੀਆਂ ਵੀ ਨਸ਼ੇ ਦੀ ਲਪੇਟ 'ਚ ਹਨ। ਅਜਿਹਾ ਹੀ ਹੈਰਾਨ ਕਰਦਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਓ 'ਚ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਆਪਣੀ ਜਵਾਨ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 24 ਸਾਲ ਦੀ ਧੀ ਨਸ਼ੇ ਕਰਨ ਦੀ ਆਦੀ ਹੈ ਤੇ ਉਹ ਰੋਜ਼ਾਨਾਂ 500 ਤੋਂ 1000 ਤੱਕ ਦਾ ਨਸ਼ਾ ਕਰਦੀ ਹੈ। ਉਹ ਨਸ਼ੇ ਦੀ ਪੂਰਤੀ ਲਈ ਘਰ ਦਾ ਸਾਮਾਨ ਵੇਚ ਦਿੰਦੀ ਹੈ, ਜਿਸ ਕਰਕੇ ਉਨ੍ਹਾਂ ਆਪਣੇ ਧੀ ਨੂੰ ਬੰਨ੍ਹਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਨਹੀਂ ਬੰਨ੍ਹਣਾ ਚਾਹੁੰਦਾ ਪਰ ਨਸ਼ੇ ਤੋਂ ਦੂਰ ਕਰਨ ਲਈ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੇ ਧੀ ਨੂੰ ਨਸ਼ੇ ਤੋਂ ਬਚਾਉਣ ਲਈ ਕਈ ਵਾਰ ਦਾਖਲ ਵੀ ਕਰ ਚੁੱਕੀ ਹੈ ਪਰ ਨਸ਼ਾ ਛਡਾਓ ਸੈਂਟਰ ਵਾਲੇ ਉਸ ਨੂੰ ਚਾਰ ਦਿਨ ਬਾਅਦ ਹੀ ਬਾਹਰ ਕੱਢ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨਸ਼ਾ ਖਤਮ ਕੀਤਾ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਇਆ ਸਗੋ ਨਸ਼ਾ ਪਹਿਲਾਂ ਨਾਲੋ ਵੀ ਜ਼ਿਆਦਾ ਵੱਧ ਰਿਹਾ ਹੈ।
ਹੜ੍ਹ ਦਾ ਪਾਣੀ ਘਟਿਆ : 7 ਦਿਨਾਂ 'ਚ ਰੈਸਕਿਊ ਟੀਮਾਂ ਨੂੰ ਹਾਲਾਤ ਸੁਧਾਰਣ ਦੇ ਨਿਰਦੇਸ਼
NEXT STORY