ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਸੰਗਤਪੁਰਾ 'ਚ ਡੰਪ ਨੂੰ ਪਿਛਲੇ 48 ਘੰਟੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਜਾਣਕਾਰੀ ਮੁਤਾਬਕ 7 ਏਕੜ 'ਚ ਬਣੇ ਇਸ ਡੰਪ 'ਚ ਫੈਕਟਰੀਆਂ ਦਾ ਕੂੜਾ-ਕਰਕਟ ਸੁੱਟਿਆ ਜਾਂਦਾ ਹੈ, ਜਿਸ 'ਚ ਪਾਲਸਟਿਕ ਆਦਿ ਹੁੰਦਾ ਹੈ।
ਇਸ ਕਾਰਨ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣਾ ਘਰ ਤੱਕ ਛੱਡਣੇ ਪੈ ਰਹੇ ਹਨ। ਇਸ ਡੰਪ 'ਚੋਂ ਨਿਕਲ ਰਹੇ ਧੂੰਏ ਕਾਰਨ ਲੋਕਾਂ ਨੂੰ ਸਾਹ ਤੱਕ ਲੈਣ ਦੀ ਮੁਸ਼ਕਲ ਹੋ ਰਹੀ ਹੈ।
ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਅਜੇ ਤੱਕ ਅੱਗ ਬੁਝਾਉਣ ਲਈ ਕੋਈ ਨਹੀਂ ਆਇਆ।
ਕਸ਼ਮੀਰ ਤੋਂ ਆਏ ਸੇਬਾਂ 'ਤੇ ਲਿਖੇ ਇੰਡੀਅਨ ਗੋ ਬੈਕ ਦੇ ਨਾਅਰੇ, ਲੋਕਾਂ 'ਚ ਦਹਿਸ਼ਤ
NEXT STORY