ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਬਜ਼ੁਰਗ ਨੂੰ ਪੁੱਛਗਿੱਛ ਲਈ ਥਾਣੇ ਬੁਲਾਉਣਾ ਪੁਲਸ ਨੂੰ ਉਸ ਵੇਲੇ ਭਾਰੀ ਪੈ ਗਿਆ ਜਦੋਂ ਥਾਣੇ ਪਹੁੰਚ ਬਜ਼ੁਰਗ ਦੀ ਅਚਾਨਕ ਤਬੀਅਤ ਵਿਗੜ ਗਈ। ਬਜ਼ੁਰਗ ਦੀ ਹਾਲਤ ਵੇਖ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਘਬਰਾਈ ਹੋਈ ਪੁਲਸ ਨੇ ਤੁਰੰਤ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ, ਜਿਥੇ ਬਜ਼ੁਰਗ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦਰਅਸਲ, ਅੰਮ੍ਰਿਤਸਰ ਦੇ ਸ਼ਕਤੀ ਨਗਰ 'ਚ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ 'ਚ ਪੁਲਸ ਨੇ ਪ੍ਰੇਮ ਸ਼ਰਮਾ ਨਾਂ ਦੇ ਬਜ਼ੁਰਗ ਨੂੰ ਥਾਣੇ ਲਿਆਂਦਾ ਸੀ ਤੇ 2-3 ਘੰਟੇ ਥਾਣੇ 'ਚ ਬਿਠਾਈ ਰੱਖਿਆ। ਪਰਿਵਾਰ ਦਾ ਦੋਸ਼ ਐ ਕਿ ਪੁਲਸ ਨੇ ਉਨ੍ਹਾਂ ਦੇ ਬਜ਼ੁਰਗ ਨਾਲ ਕੁੱਟਮਾਰ ਕੀਤੀ ਹੈ।
ਬਜ਼ੁਰਗ ਦੀ ਹਾਲਤ ਵਿਗੜਣ ਦਾ ਪਤਾ ਲੱਗਦੇ ਹੀ ਪਰਿਵਾਰ ਵਾਲਿਆਂ ਥਾਣਾ ਬੀ ਡਵੀਜ਼ਨ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਸ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕਰ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਨਗਰ ਕੀਰਤਨ ਦੇ ਦਰਸ਼ਨ ਕਰਨ ਗਿਆ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤੀ ਵੱਡੀ ਵਾਰਦਾਤ
NEXT STORY