ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਬੀਤੇ ਦਿਨ ਕੁੜੀ ਨਾਲ ਕੀਤੇ ਗਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਮਾਮਲੇ 'ਚ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਫ਼ਜ਼ਿਲਕਾ ਦੀ ਰਹਿਣ ਵਾਲੀ ਸੀ। ਉਹ ਬੀਤੇ ਦਿਨੀਂ ਅੰਮ੍ਰਿਤਸਰ 'ਚ ਨੌਕਰੀ ਦੀ ਭਾਲ ਅਤੇ ਗੁਰਦੁਆਰਾ ਸਾਹਿਬ 'ਚ ਦੇ ਦਰਸ਼ਨ ਕਰਨ ਲਈ ਆਈ ਸੀ। ਉਸਦਾ ਗੁਰਦੁਆਰੇ 'ਚ ਪਰਸ ਗੁੰਮ ਹੋ ਗਿਆ ਅਤੇ ਉਹ ਬਿਨ੍ਹਾਂ ਪੈਸਿਆਂ ਦੇ ਗੁਰਦੁਆਰੇ ਤੋਂ ਨੰਗੇ ਪੈਰੀਂ ਜਾ ਰਹੀ ਸੀ ਕਿ ਬੱਸ ਸਟੈਂਡ 'ਤੇ ਮੋਟਰਸਾਈਕਲ ਸਵਾਰ ਯੁਵਰਾਜ ਨਾਂ ਦੇ ਨੌਜਵਾਨ ਨੇ ਉਸ ਨੂੰ ਚੱਪਲ ਨਾ ਪਾਉਣ ਦਾ ਕਾਰਣ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਪਰਸ ਗੁਰਦੁਆਰੇ 'ਚ ਗੁੰਮ ਹੋ ਗਿਆ ਹੈ। ਜਦੋਂ ਉਹ ਬਾਹਰ ਆਈ ਤਾਂ ਉਸ ਦੀਆਂ ਚੱਪਲਾਂ ਵੀ ਕਿਸੇ ਨੇ ਚੁੱਕ ਲਈਆਂ। ਉਸ ਕੋਲ ਹੁਣ ਪੈਸੇ ਨਹੀਂ ਹਨ। ਇਸ ਨੂੰ ਚੱਪਲ ਲੈ ਕੇ ਦੇਣ ਦੇ ਬਹਾਨੇ ਨਾਲ ਉਹ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਆਪਣੇ ਸਾਥੀ ਗੁਰਸੇਵਕ ਨੂੰ ਵੀ ਸੱਦ ਕੇ ਕੁੜੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਅਟਾਰੀ ਬਾਰਡਰ ਵੱਲ ਲੈ ਗਏ, ਜਿਥੇ ਇਕ ਹਵੇਲੀ 'ਚ ਚਾਰ ਸਾਥੀ ਹੋਰ ਸੱਦ ਕੇ ਉਸ ਨਾਲ ਗੈਂਗਰੇਪ ਕੀਤਾ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਦੀ ਸੁੱਖਾ ਗੈਂਗ ਨੇ ਲਈ ਜ਼ਿੰਮੇਵਾਰੀ, ਫੇਸਬੁੱਕ 'ਤੇ ਦਿੱਤੀ ਚਿਤਾਵਨੀ
ਆ ਕਿ ਪੀੜਤਾ ਦਾ ਮੈਡੀਕਲ ਕਰਵਾ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਬਾਕੀ ਤਿੰਨ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਯੂਥ ਅਕਾਲੀ ਦਲ ਦੇ ਵਿਧਾਇਕ ਬੈਂਸ ਖਿਲਾਫ ਪ੍ਰਦਰਸ਼ਨ ਦੌਰਾਨ ਹੋਇਆ ਪੁਲਸ ਨਾਲ ਟਕਰਾਅ
NEXT STORY