ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਗੁਰਦਾਸੁਪਰ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਪਾਬੰਦੀਆਂ ਦੇ ਹੁਕਮਾਂ 'ਚ ਜ਼ਿਲ੍ਹਾ ਮੈਜਿਸਟ੍ਰੇਟ ਮੁਹੰਮਦ ਇਸ਼ਫਾਕ ਨੇ ਕੁਝ ਤਬਦੀਲੀਆਂ ਕੀਤੀਆਂ ਹਨ। ਇਸ ਸਬੰਧੀ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲੇ 'ਚ ਮਿਊਂਸੀਪਲ ਕਾਰਪੋਰੇਸ਼ਨ ਬਟਾਲਾ, ਨਗਰ ਕੌਂਸ਼ਲ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਦੀਆਂ, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਫਤਿਹਗੜ੍ਹ ਚੂੜੀਆਂ ਦੇ ਸ਼ਹਿਰੀ ਖੇਤਰ 'ਚ ਲਗਾਈਆਂ ਰੋਕਾਂ ਵਿਚ ਕੁਝ ਰਾਹਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਵੀਡੀਓ ਕੀਤੀ ਵਾਇਰਲ, ਗ੍ਰਿਫ਼ਤਾਰ
ਇਨ੍ਹਾਂ ਸਾਰੀਆਂ ਕੌਂਸਲਾਂ ਦੇ ਖੇਤਰ ਅਧੀਨ ਐਤਵਾਰ ਕਰਫਿਊ ਰਹੇਗਾ ਪਰ ਸ਼ਨੀਵਾਰ ਨੂੰ ਕਰਫਿਊ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਜ਼ਿਲ੍ਹੇ ਦੇ ਸ਼ਹਿਰਾਂ ਦੀ ਮਿਊਂਸੀਪਲ ਹਦੂਦ ਦੇ ਅੰਦਰ ਪਾਬੰਦੀ ਰਹੇਗੀ ਪਰ ਜ਼ਰੂਰੀ ਗਤੀਵਿਧੀਆਂ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਜ਼ਰੂਰੀ ਚੀਜ਼ਾਂ ਦੀ ਆਵਾਜਾਈ, ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਅਤੇ ਲਿਆਉਣ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : 45 ਸੋਸ਼ਲ ਮੀਡੀਆ ਲਿੰਕ ਬਲਾਕ ਕਰਨ ਲਈ ਪੰਜਾਬ ਪੁਲਸ ਨੇ ਕੇਂਦਰ ਕੋਲ ਕੀਤੀ ਪਹੁੰਚ
ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਐਂਡ ਫਿਸ਼ਰੀ ਗਤੀਵਿਧੀਆਂ, ਬੈਂਕ, ਏ. ਟੀ. ਐੱਮਜ਼, ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਪਬਲਿਕ ਯੂਟਲਿਟੀ, ਪਬਲਿਕ ਟਰਾਂਸ਼ਪੋਰਟ ਸ਼ਿਫਟਾਂ 'ਚ ਚੱਲ ਰਹੇ ਉਦਯੋਗ, ਕੰਟਰਕਸ਼ਨ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਅਦਾਰੇ ਜ਼ਰੂਰੀ ਸੇਵਾਵਾਂ 'ਚ ਸ਼ਾਮਲ ਹਨ। ਇਸੇ ਤਰ੍ਹਾਂ ਹੈਲਥ ਕੇਅਰ ਸੰਸਥਾਵਾਂ, ਹਸਪਤਾਲ, ਲੈਬਾਰਟਰੀ, ਡਾਇਗਨੋਸਿਟ ਸੈਂਟਰ ਅਤੇ ਕੈਮਿਸਟ ਦੁਕਾਨਾਂ ਹਫਤੇ ਦੇ ਸਾਰੇ ਦਿਨ ਖੁੱਲ੍ਹ ਸਕਣਗੀਆਂ ਜੋ 24 ਘੰਟੇ ਕੰਮ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ, ਬੋਰਡਜ਼, ਪਬਲਿਕ ਸਰਵਿਸ ਕਮਿਸ਼ਨ ਅਤੇ ਹਰ ਸੰਸਥਾਵਾਂ ਵੱਲੋਂ ਲਈਆਂ ਜਾਣ ਪ੍ਰੀਖਿਆਵਾਂ, ਦਾਖਲਾ/ਐਂਟਰਸ ਟੈਸਟ ਲਈ ਵਿਅਕਤੀਆਂ ਵੱਲੋਂ ਗਤੀਵਿਧੀ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ : ਹੁਣ ਇਸ ਬਹਾਦਰ ਬੱਚੀ ਨੇ ਲੁਟੇਰਿਆਂ ਤੋਂ ਬਚਾਇਆ ਆਪਣਾ ਪਰਿਵਾਰ, ਹਰ ਕੋਈ ਦੇ ਰਿਹੈ ਸ਼ਾਬਾਸ਼
ਉਨ੍ਹਾਂ ਦੱਸਿਆ ਕਿ ਨਗਲ ਕੌਂਸਲਾਂ ਦੀ ਹੱਦ ਅੰਦਰ ਜ਼ਿਲੇ ਅੰਦਰ ਦੁਕਾਨਾਂ, ਰੈਸਟੋਰੈਂਟਾਂ, ਹੋਟਲ, ਸ਼ਰਾਬ ਦੇ ਠੇਕੇ ਆਦਿ ਦੁਕਾਨਾਂ/ਮਾਲਜ਼ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਐਤਵਾਰ ਬੰਦ ਰਹਿਣਗੇ। ਜਦੋਂ ਕਿ ਜ਼ਰੂਰੀ ਵਸਤੂਆਂ ਨਾਲ ਸਬੰਧਤ ਦੁਕਾਨਾਂ/ਮਾਲਜ਼ ਹਫਤੇ ਦੇ ਸਾਰੇ ਦਿਨ ਸੋਮਵਾਰ ਤੋਂ ਐਤਵਾਰ ਤੱਕ ਰਾਤ 9 ਵਜੇ ਤਕ ਖੁੱਲ੍ਹ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਧਾਰਮਿਕ ਸਥਾਨ ਸੋਮਵਾਰ ਤੋਂ ਐਤਵਾਰ ਰਾਤ 9 ਵਜੇ ਤਕ ਖੁੱਲ੍ਹੇ ਰਹਿਣਗੇ। ਖੇਡ ਸਟੇਡੀਅਮ ਅਤੇ ਪਬਲਿਕ ਪਾਰਕ ਸੋਮਵਾਰ ਤੋਂ ਐਤਵਾਰ ਤੱਕ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਸ਼ਰਾਬ ਦੇ ਠੇਕੇ (ਸ਼ਹਿਰੀ ਖੇਤਰ ਦੇ ਅੰਦਰ) ਸਾਰਾ ਹਫਤਾ ਰਾਤ 9 ਵਜੇ ਤਕ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਚਾਰ ਪਹੀਆਂ ਵਾਹਨ ਉੱਪਰ ਸਮੇਤ ਡਰਾਈਵਰ 3 ਵਿਅਕਤੀ ਸਫਰ ਕਰ ਸਕਣਗੇ। ਬੱਸਾਂ ਅਤੇ ਪਬਲਿਕ ਵਾਹਨਾਂ ਵਿਚ 50 ਫੀਸਦੀ ਤੋਂ ਵੱਧ ਤੱਕ ਵਿਅਕਤੀ ਨਹੀਂ ਬੈਠ ਸਕਣਗੇ ਅਤੇ ਕੋਈ ਵਿਅਕਤੀ ਖੜ੍ਹਾ ਨਹੀਂ ਹੋਵੇਗਾ।
ਜੰਮੂ-ਕਸ਼ਮੀਰ 'ਚ ਪੰਜਾਬੀ ਦੀ ਸਰਕਾਰੀ ਭਾਸ਼ਾ ਵਜੋਂ ਬਹਾਲੀ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਚੁੱਕੇਗਾ ਅਕਾਲੀ ਦਲ
NEXT STORY