ਅੰਮ੍ਰਿਤਸਰ (ਵੈੱਬ ਡੈਸਕ) : ਕਾਂਗਰਸ ਹਾਈਕਮਾਨ ਨੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ (47) ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਹੈ। ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਮੌਜੂਦਾ ਸਾਂਸਦ ਹਨ। ਗੁਰਜੀਤ ਔਜਲਾ ਦਾ ਜਨਮ ਅੰਮ੍ਰਿਤਸਰ 'ਚ 30 ਅਕਤੂਬਰ 1972 'ਚ ਹੋਇਆ। ਉਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਔਜਲਾ ਪੇਸ਼ੇ ਵਜੋਂ ਖੇਤੀਬਾੜੀ ਵਿਗਿਆਨੀ ਹਨ।
ਔਜਲਾ ਦਾ ਸਿਆਸੀ ਸਫਰ
1997 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਗੁਰਜੀਤ ਔਜਲਾ ਔਜਲਾ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਪਹਿਲੀ ਵਾਰ ਔਜਲਾ ਨੇ 11 ਮਾਰਚ 2017 'ਚ ਲੋਕ ਸਭਾ ਉਪ-ਚੋਣਾਂ ਲੜ ਕੇ ਜਿੱਤ ਹਾਸਿਲ ਕੀਤੀ ਸੀ। ਇਹ ਸੀਟ 2016 'ਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਕਾਰਨ ਖਾਲ੍ਹੀ ਹੋ ਗਈ ਸੀ। ਔਜਲਾ ਨੇ ਬੀ.ਜੇ.ਪੀ. ਉਮੀਦਵਾਰ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ 1,97,491 ਵੋਟਾਂ ਦੇ ਫਰਕ ਨਾਲ ਹਰਾ ਕੇ, ਜਿੱਤ ਹਾਸਲ ਕੀਤੀ ਸੀ। ਔਜਲਾ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਵੀ ਹਨ।
ਭਗਵੰਤ ਮਾਨ ਬਾਰੇ ਕਿੰਨਾ ਜਾਣਦੇ ਹੋ ਤੁਸੀਂ? ਜਾਣੋਂ ਮਾਨ ਦਾ ਲੋਕ ਸਭਾ ਰਿਕਾਰਡ (ਵੀਡੀਓ)
NEXT STORY