ਅੰਮ੍ਰਿਤਸਰ (ਸੰਜੀਵ, ਸੁਮਿਤ) : ਐੱਸ. ਟੀ. ਐੱਫ ਦੀ ਟੀਮ ਨੇ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਹਾਸਲ ਕਰਦੇ ਹੈਰੋਇਨ ਦੀ ਤਸਕਰੀ ਕਰਦੇ ਬੀ. ਐੱਸ. ਐੱਫ. ਦੇ ਇਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਪੁਲਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਚਾਰ ਲੋਕਾਂ ਨੂੰ 305 ਗ੍ਰਾਮ ਹੈਰੋਇਨ ਸਮੇਤ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਦੇ ਜਵਾਨ ਸੁਸ਼ੀਲ ਕੁਮਾਰ ਨਾਮ ਦੇ ਵਿਅਕਤੀ ਤੋਂ ਹੈਰੋਇਨ ਲੈ ਕੇ ਆਉਂਦੇ। ਸੁਸ਼ੀਲ ਕੁਮਾਰ ਭਾਰਤ ਪਾਕਿਸਤਾਨ ਬਾਰਡਰ ਤੇ ਭਿੱਖੀਵਿੰਡ ਵਿਚ ਬਾਣੀ ਪੋਸਟ 'ਤੇ ਤਾਇਨਾਤ ਸੀ ਅਤੇ ਸਾਲ 2018 ਵਿਚ ਜਦੋਂ ਇਹ ਨੌਕਰੀ ਕਰ ਰਿਹਾ ਸੀ ਉਸ ਵੇਲੇ ਉਸ ਨੂੰ ਇਹ 4 ਕਿਲੋ ਹੈਰੋਇਨ ਬਰਾਮਦ ਹੋਈ ਸੀ ਅਤੇ ਹੁਣ ਉਹ ਅੰਮ੍ਰਿਤਸਰ ਵਿਚ ਹੈਰੋਇਨ ਵੇਚਣ ਆਇਆ ਸੀ। ਇਸ ਪਾਸੋਂ ਇਕ ਕਿਲੋ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਿਆ ਬੀ. ਐੱਸ. ਐੱਫ. ਦਾ ਜਵਾਨ ਇਸ ਸਮੇਂ ਹਰਿਆਣਾ ਝੱਜਰ ਵਿਚ ਤਾਇਨਾਤ ਹੈ ਅਤੇ ਇਸ ਦੇ ਬਾਕੀ ਸਾਥੀਆਂ ਤੋਂ ਇਕ ਲੱਖ ਤੋਂ ਵੱਧ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਸਿਪਾਹੀ ਦੇ ਲਿੰਕ ਪਾਕਿਸਤਾਨ ਦੇ ਤਸਕਰਾਂ ਨਾਲ ਹੋ ਸਕਦੇ ਹਨ। ਐੱਸ. ਟੀ. ਐਫ. ਨੇ ਬੀ. ਐੱਸ. ਐੱਫ. ਦੇ ਜਵਾਨ ਨੂੰ ਗ੍ਰਿਫਤਾਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੌਮੀ ਕੁਸ਼ਤੀ ਚੈਪੀਅਨ ਖਿਡਾਰਨਾਂ ਝੋਨਾ ਲਗਾਉਣ ਲਈ ਮਜ਼ਬੂਰ
NEXT STORY