ਅੰਮ੍ਰਿਤਸਰ,(ਸੰਜੀਵ) : ਸ਼ਹਿਰ ’ਚ ਆਪਣੇ ਜੀਜੇ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਥਾਣਾ ਚਾਟੀਵਿੰਡ ਦੇ ਪਿੰਡ ਵਰਪਾਲ ਦੀ ਹੈ । ਥਾਣਾ ਚਾਟੀਵਿੰਡ ਦੇ ਇੰਚਾਰਜ ਐਸ. ਆਈ. ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਅੰਗਰੇਜ਼ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਕਾਤਲ ਪਿਓ-ਪੁੱਤ ਸੱਜਣ ਸਿੰਘ ਅਤੇ ਜਸਵਿੰਦਰ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
ਇਹ ਹੈ ਮਾਮਲਾ :
ਮ੍ਰਿਤਕ ਅੰਗਰੇਜ਼ ਸਿੰਘ ਦੇ ਜੀਜੇ ਮਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਦੋ-ਢਾਈ ਸਾਲ ਪਹਿਲਾਂ ਸੱਜਣ ਸਿੰਘ ਦੇ ਘਰ ਦਾ ਏ. ਸੀ . ਠੀਕ ਕੀਤਾ ਸੀ ਅਤੇ ਹੁਣ ਉਹ ਉਸ ਦੇ ਭਰਾ ਬੱਲੀ ਦੇ ਘਰ ਗੀਜ਼ਰ ਠੀਕ ਕਰ ਰਿਹਾ ਸੀ ਕਿ ਉਸੇ ਦੌਰਾਨ ਸੱਜਣ ਸਿੰਘ ਉਸਦੇ ਕੋਲ ਆਇਆ ਅਤੇ ਇਹ ਕਹਿ ਕੇ ਲੜਾਈ ਕਰਨ ਲੱਗਾ ਕਿ ਉਹ 1500 ਰੁਪਏ ਵੀ ਲੈ ਗਿਆ ਸੀ ਅਤੇ ਏ. ਸੀ. ਵੀ ਠੀਕ ਨਹÄ ਕਰ ਕੇ ਗਿਆ ਸੀ। ਇਸ ਤੋਂ ਬਾਅਦ ਉਸਦਾ ਲੜਕਾ ਜਸਕਰਨ ਸਿੰਘ ਵੀ ਮੌਕੇ ’ਤੇ ਆ ਗਿਆ ਅਤੇ ਦੋਵਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੀ ਪੱਗ ਲਾਹ ਦਿੱਤੀ। ਲੋਕਾਂ ਨੇ ਵਿਚ ਆ ਕੇ ਬਚਾਅ ਕੀਤਾ ਅਤੇ ਉਹ ਉਸ ਤੋਂ ਬਾਅਦ ਘਰ ਆ ਗਿਆ ਅਤੇ ਇਲਾਕਾ ਸਰਪੰਚ ਅਤੇ ਪੰਚਾਂ ਨੂੰ ਇਸ ਸਬੰਧੀ ਸੂਚਿਤ ਕੀਤਾ। ਦੋਵਾਂ ਧਿਰਾਂ ਨੂੰ ਬਿਠਾ ਕੇ ਸਮਝੌਤੇ ਦਾ ਵਕਤ ਤੈਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਸਿਆਸੀ ਮੁੱਦਾ ਨਹੀਂ, ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ : ਕੈਪਟਨ
ਜਦੋਂ ਉਹ ਸਰਪੰਚ ਦੇ ਘਰ ਰਾਜੀਨਾਮੇ ਲਈ ਗਿਆ ਤਾਂ ਦੋਵੇਂ ਪਿਉ-ਪੁੱਤ ਉਥੇ ਨਹÄ ਆਏ । ਜਦੋਂ ਉਸ ਦੀ ਪਤਨੀ ਮਨਦੀਪ ਕੌਰ ਅਤੇ ਸਾਲਾ ਅੰਗਰੇਜ਼ ਸਿੰਘ ਦੋਸ਼ੀਆਂ ਦੇ ਘਰ ਗਏ ਤਾਂ ਉਨ੍ਹਾਂ ਨੇ ਅੰਗਰੇਜ਼ ਸਿੰਘ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੱਜਣ ਸਿੰਘ ਅਤੇ ਉਸ ਦਾ ਲੜਕਾ ਰਾਇਫਲ ਲੈ ਕੇ ਬਾਹਰ ਆਏ ਅਤੇ ਉਸ ’ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਉਸ ਦੀ ਅੱਖ ’ਤੇ ਲੱਗੀ ਅਤੇ ਉਹ ਖੂਨ ਨਾਲ ਲੱਥਪਥ ਉਥੇ ਹੀ ਡਿਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 45 ਨਵੇਂ ਪਾਜ਼ੇਟਿਵ ਕੇਸ
NEXT STORY