ਅੰਮ੍ਰਿਤਸਰ(ਸੁਮਿਤ)— ਹਲਕਾ ਮਜੀਠਾ ਦੇ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਕਾਰਗਿਲ ਵਿਚ ਬਰਫ ਦੇ ਤੋਦੇ ਹੇਠ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ 5 ਸਿੱਖ ਰੈਜੀਮੈਂਟ 'ਚ ਨਾਇਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਪਿੰਡ ਕਲੇਰ ਦਾ ਕੁਲਦੀਪ ਸਿੰਘ ਕਾਰਗਿਲ ਤੋਂ ਉਪਰ ਪੈਂਦੀ ਇਕ ਪੋਸਟ ਬਟਾਲਿਕ ਵਿਖੇ ਤਾਇਨਾਤ ਸੀ, ਜਿਥੇ ਅਮੂਮਨ ਤਾਪਮਾਨ -30 ਤੋਂ -40 ਡਿਗਰੀ ਰਹਿੰਦਾ ਹੈ। ਡਿਊਟੀ ਦੌਰਾਨ ਰਸਤੇ 'ਚ ਜੰਮੀ ਬਰਫ ਨੂੰ ਸਾਫ ਕਰਦਿਆਂ ਬਰਫ ਦਾ ਇਕ ਵੱਡਾ ਤੋਦਾ ਕੁਲਦੀਪ ਸਿੰਘ 'ਤੇ ਆ ਡਿੱਗਾ ਅਤੇ ਉਹ ਸ਼ਹੀਦ ਹੋ ਗਿਆ।
ਸ਼ਹੀਦ ਕੁਲਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਛੋਟੇ ਬੇਟੇ ਤੋਂ ਇਲਾਵਾ ਆਪਣੇ ਮਾਤਾ-ਪਿਤਾ ਤੇ ਭਰਾ ਨੂੰ ਛੱਡ ਗਿਆ ਹੈ। ਪਰਿਵਾਰ ਨੂੰ ਆਪਣੇ ਪੁੱਤ ਦੇ ਜਾਣ ਦਾ ਗਮ ਤਾਂ ਹੈ ਨਾਲ ਹੀ ਉਸ ਦੀ ਸ਼ਹਾਦਤ 'ਤੇ ਮਾਣ ਵੀ ਹੈ। ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ 3 ਮਾਰਚ 3 ਮਾਰਚ ਭਾਵ ਅੱਜ ਉਨ੍ਹਾਂ ਦੇ ਪਿੰਡ ਕਲੇਰ ਬਾਲਾ ਵਿਖੇ ਪਹੁੰਚੇਗੀ, ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
200 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਲਈ ਦੇਣਾ ਪਵੇਗਾ ਸਵੈ ਘੋਸ਼ਣਾ ਪੱਤਰ
NEXT STORY