ਅੰਮ੍ਰਿਤਸਰ (ਸੁਮਿਤ ਖੰਨਾ) : ਫਤਿਹਗੜ੍ਹ ਚੂੜੀਆਂ ਰੋਡ 'ਤੇ ਬਣੀ ਚਾਂਦ ਐਵੇਨਿਊ ਫੇਜ 2 'ਚ ਇਕ ਪੁਲਸ ਵਾਲੇ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੇ ਦੋਸ਼ ਪੁਲਸ ਮੁਲਾਜ਼ਮ ਦੀ ਪਤਨੀ 'ਤੇ ਹੀ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਹੀਰਾ ਸਿੰਘ ਨਾਂ ਦੇ ਪੁਲਸ ਮੁਲਾਜ਼ਮ ਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ, ਜਿਸਦਾ ਪਤਾ ਹੀਰਾ ਸਿੰਘ ਨੂੰ ਲੱਗ ਗਿਆ ਸੀ ਤੇ ਉਹ ਇਸਦਾ ਵਿਰੋਧ ਕਰਦਾ ਸੀ। ਇਸੇ ਨੂੰ ਲੈ ਕੇ ਦੋਵੇਂ 'ਚ ਬੀਤੇ ਦਿਨੀਂ ਬਹਿਸਬਾਜੀ ਵੀ ਹੋਈ ਤੇ ਪਤਨੀ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਪੁਲਸ ਮੁਲਾਜ਼ਮ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੌਮਾਂਤਰੀ ਨਸ਼ਾ ਤਸਕਰ ਦੇ 2 ਸਾਥੀ ਹੈਰੋਇਨ, ਜਿੰਦਾ ਕਾਰਤੂਸ ਅਤੇ ਡਰੱਗ ਮਨੀ ਸਣੇ ਕਾਬੂ
NEXT STORY