ਅੰਮ੍ਰਿਤਸਰ : ਪਹਿਲੇ ਸਿੱਖ ਸ਼ਾਸਕ ਅਤੇ ਪੰਜਾਬ ਨੂੰ ਇਕ ਧਾਗੇ 'ਚ ਪਿਰੋਓ ਕੇ ਉਸ ਨੂੰ ਪਖਤੂਨਖਵਾ ਅਤੇ ਕਸ਼ਮੀਰ ਤੱਕ ਵਧਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ 500 ਸਾਲ ਦੇ ਇਤਿਹਾਸ 'ਚ ਸਭ ਤੋਂ ਵਧੀਆ ਸ਼ਾਸਕ ਸਾਬਿਤ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਤੋਂ 180 ਸਾਲ ਬਾਅਦ ਅਮਰੀਕੀ ਯੂਨੀਵਰਸਿਟੀ ਆਫ ਅਲਬਾਮਾ ਦੇ ਸਰਵੇਖਣ 'ਚ ਇਸ ਦੀ ਪੁਸ਼ਟੀ ਹੋਈ। ਉਨ੍ਹਾਂ ਦੀ ਕਾਰਜ ਸ਼ੈਲੀ, ਲੜਾਈ ਦਾ ਹੁਨਰ, ਪ੍ਰਜਾ ਨੀਤੀ, ਸੈਨਾ ਦਾ ਨਵੀਨੀਕਰਣ, ਆਰਥਿਕ ਅਤੇ ਵਪਾਰਕ ਨੀਤੀਆਂ ਦੇ ਆਧਾਰ 'ਤੇ ਮੰਨ ਕੇ ਟਾਪ-10 ਸ਼ਾਸਕਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ 'ਚ ਮਹਾਰਾਜਾ ਰਣਜੀਤ ਸਿੰਘ ਪਹਿਲੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਟਾਪ-5 ਸ਼ਾਸਨ ਕਾਲ ਨੂੰ ਦਿੱਤੀ ਗਈ ਸੂਚੀ 'ਚ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਕਾਲ ਪਹਿਲੇ ਸਥਾਨ 'ਤੇ ਆਇਆ।
ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਖਾਲਸਾ ਸੈਨਾ
ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ਼ ਡਾ. ਜਸਵਿੰਦਰ ਸਿੰਘ ਅਤੇ ਐਡਵੋਕੇਟ ਸੰਦੀਪ ਸਿੰਘ ਨੇ ਦੱਸਿਆ ਕਿ 'ਭਾਰਤ 'ਚ ਭਲੇ ਹੀ ਮਹਾਰਾਜਾ ਨੂੰ ਉਹ ਮਹੱਤਤਾ ਨਹੀਂ ਮਿਲੀ ਪਰ ਹੁਣ ਸਾਰੀ ਦੁਨੀਆਂ ਉਨ੍ਹਾਂ ਦੇ ਸ਼ਾਸਨ ਅਤੇ ਕੁਸ਼ਲ ਸ਼ਾਸਕ ਹੋਣ ਨੂੰ ਲੋਹਾ ਮੰਨਦੀ ਹੈ। ਉਹ ਅਜਿਹੇ ਸ਼ਾਸਕ ਸਨ ਜਿਨ੍ਹਾਂ ਨੇ ਆਪਣੇ ਰਾਜ ਦਾ ਵਿਸਥਾਰ ਦੇਸ਼ ਦੀਆਂ ਸਰਹੱਦਾਂ ਤੋਂ ਵਧਾ ਕੇ ਪੇਸ਼ਾਵਰ, ਪਖਤੂਨਖਵਾ, ਕਸ਼ਮੀਰ ਤੱਕ ਕੀਤਾ। ਇਹ ਹੀ ਨਹੀਂ ਬਲਕਿ ਉਨ੍ਹਾਂ ਨੇ ਉਸ ਦੌਰ 'ਚ ਆਪਸ 'ਚ ਲੜਨ ਵਾਲੇ ਰਜਵਾੜਿਆਂ ਇਕ ਧਾਗੇ 'ਚ ਪਾ ਕੇ ਇਕ ਖੁਸ਼ਹਾਲ ਅਤੇ ਸੰਗਠਿਤ ਸ਼ਾਸਨ ਖੜ੍ਹਾ ਕੀਤਾ।
ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ, ਜਜੀਆ ਕਰ 'ਤੇ ਵੀ ਲਗਾਈ ਰੋਕ
ਜਸਵਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਨੇ ਕਾਨੂੰਨ ਵਿਵਸਥਾ ਕਾਇਮ ਕੀਤੀ ਅਤੇ ਕਦੇ ਵੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ। ਉਨ੍ਹਾਂ ਦਾ ਸੂਬਾ ਨਿਰਪੱਖ ਸੀ। ਉਨ੍ਹਾਂ ਨੇ ਹਿੰਦੂਆਂ ਅਤੇ ਸਿੱਖਾਂ ਤੋਂ ਵਸੂਲੀ ਜਾਣ ਵਾਲੀ ਜਜੀਆ 'ਤੇ ਵੀ ਰੋਕ ਲਗਾਈ। ਕਦੀ ਵੀ ਕਿਸੇ ਨੂੰ ਸਿੱਖ ਧਰਮ ਅਪਣਾਉਣ ਦੇ ਲਈ ਜ਼ਬਰਦਸਤੀ ਨਹੀਂ ਕੀਤੀ। ਉਨ੍ਹਾਂ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਮਰਮਰ ਲਗਵਾਇਆ ਅਤੇ ਸੋਨਾ ਲਗਵਾਇਆ, ਉਦੋਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਕਿਹਾ ਜਾਣ ਲੱਗਾ।
ਪੰਜਾਬ ਦੇ ਪਿੰਡਾਂ ਦੀ 1 ਲੱਖ 35 ਹਜ਼ਾਰ ਏਕੜ ਜ਼ਮੀਨ ਲੈਂਡ ਮਾਫੀਆ ਦੇ ਸਾਏ ਹੇਠ : ਸਿਮਰਜੀਤ ਬੈਂਸ
NEXT STORY