ਅੰਮ੍ਰਿਤਸਰ (ਬਿਊਰੋ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅੱਜ 7 ਦਿਨਾਂ ਬਾਅਦ ਪਾਕਿਸਤਾਨ ਤੋਂ ਵਾਪਸ ਆ ਗਏ ਹਨ। ਇਸ ਮੌਕੇ ਵਾਹਘਾ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਉਨ੍ਹਾਂ ਦੱਸਿਆ ਕਿ ਲਾਂਘੇ ਦੇ ਨੀਂਹ ਪੱਥਰ ਰੱਖਣ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਸਮਾਗਮ ਦੌਰਾਨ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਦੀ ਬਹੁਤ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਗੱਦਾਰ ਕਹਿਣ ਵਾਲੀ ਅਕਾਲੀ ਅਤੇ ਭਾਜਪਾ ਨੇ ਅੱਜ ਆਪਣੀ ਗੱਲ ਨੂੰ ਥੁੱਕ ਕੇ ਚੱਟ ਲਿਆ ਹੈ। ਹਰਸਿਮਰਤ ਬਾਦਲ ਨੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਪਾਕਿ ਜਾਣ 'ਤੇ ਜਨਰਲ ਬਾਜਵਾ ਨੂੰ ਜੱਫੀ ਪਾਉਣ 'ਤੇ ਸਿੱਧੂ ਨੂੰ ਗੱਦਾਰ ਕਹਿਣ ਵਾਲੀ ਆਪ ਅੱਜ ਪਾਕਿ ਕਿਉਂ ਗਈ ਹੋਈ ਸੀ।
ਇਸ ਦੇ ਨਾਲ ਹੀ ਗੋਪਾਲ ਸਿੰਘ ਚਾਵਲਾ ਨਾਲ ਸਿੱਧੂ ਦੀਆਂ ਤਸਵੀਰਾਂ ਜੋ ਜ਼ਹਿਰ ਉਗਲ ਰਹੀਆਂ ਹਨ, ਦੇ ਬਾਰੇ ਉਨ੍ਹਾਂ ਕਿਹਾ ਕਿ ਚਾਵਲਾ ਜਾਣ ਬੁੱਝ ਕੇ ਸਿੱਧੂ ਨਾਲ ਜੱਫੀ ਪਾਉਣ ਆਇਆ ਸੀ। ਸਿੱਧੂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਸਨ ਕਿ ਉਸ ਨਾਲ ਤਸਵੀਰਾਂ ਨਾ ਖਿਚਵਾਈਆਂ ਜਾਣ ਪਰ ਉਸ ਨੇ ਜਾਣ-ਬੁੱਝ ਕੇ ਅਜਿਹਾ ਕੀਤਾ। ਸਿੱਧੂ ਨਾਲ ਜ਼ਬਰਦਸਤੀ ਚਾਵਲਾ ਨਾਲ ਹੋਈਆਂ ਤਸਵੀਰਾਂ ਦੇ ਉਹ ਆਪ ਗਵਾਹ ਹਨ।
ਬੱਚੇ ਨਾਲ ਕੁਕਰਮ ਕਰਨ ਦੇ ਦੋਸ਼ 'ਚ 5 ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ
NEXT STORY