ਅੰਮ੍ਰਿਤਸਰ (ਦਲਜੀਤ) - ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਕੋਰੋਨਾ ਮਰੀਜ਼ਾਂ ਲਈ ਖ਼ਰਾਬ ਵੈਂਟੀਲੇਟਰ ਭੇਜੇ ਗਏ ਹਨ। ਹਸਪਤਾਲ ਵਿੱਚ ਪੀ. ਐੱਮ. ਕੇਅਰ ਫੰਡ ਵਿੱਚੋਂ 59 ਵੈਂਟੀਲੇਟਰਾਂ ਵਿੱਚੋਂ 47 ਵੈਂਟੀਲੇਟਰ ਖ਼ਰਾਬ ਹਨ। ਇਨ੍ਹਾਂ ਵੈਂਟੀਲੇਟਰਾਂ ਨੂੰ ਹਸਪਤਾਲ ਦੀਆਂ 12 ਕੋਰੋਨਾ ਵਾਰਡਾਂ ਵਿੱਚ ਰੱਖਿਆ ਗਿਆ ਹੈ। ਫ਼ਰੀਦਕੋਟ ਸਰਕਾਰੀ ਮੈਡੀਕਲ ਕਾਲਜ ਦੇ ਬਾਅਦ ਅੰਮ੍ਰਿਤਸਰ ਵਿੱਚ ਖ਼ਰਾਬ ਵੈਂਟੀਲੇਟਰ ਮਿਲਣ ਤੋਂ ਬਾਅਦ ਡਾਕਟਰ ਚਿੰਤਾ ’ਚ ਪੈ ਗਏ ਹਨ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਦਰਅਸਲ ਕੋਰੋਨਾ ਦੀ ਸ਼ੁਰੂਆਤ ਤੋਂ ਪਹਿਲਾਂ ਹਸਪਤਾਲ ਵਿੱਚ 25 ਵੈਂਟੀਲੇਟਰ ਸਨ। ਇਨਫੈਕਸ਼ਨ ਦੀ ਸ਼ੁਰੂਆਤ ਦੇ ਨਾਲ ਕੇਂਦਰ ਸਰਕਾਰ ਨੇ ਸਵਦੇਸ਼ੀ ਵੈਂਟੀਲੇਟਰ ਬਣਾਉਣੇ ਸ਼ੁਰੂ ਕੀਤੇ। 59 ਵੈਂਟੀਲੇਟਰ ਹਸਪਤਾਲ ਨੂੰ ਦਿੱਤੇ ਗਏ। ਅਫਸੋਸਜਨਕ ਪੱਖ ਇਹ ਹੈ ਕਿ ਇਨ੍ਹਾਂ ਵਿੱਚੋਂ 47 ਵੈਂਟੀਲੇਟਰਾਂ ਵਿੱਚ ਤਕਨੀਕੀ ਖਾਮੀਆਂ ਸਨ। ਇਸ ਦੇ ਬਾਅਦ 50 ਹੋਰ ਵੈਂਟੀਲੇਟਰ ਆਏ ਪਰ ਇਨ੍ਹਾਂ ਵਿੱਚੋਂ ਸਿਰਫ਼ 8 ਕੰਮ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
ਹਸਪਤਾਲ ਵਿੱਚ ਲੈਵਲ ਥ੍ਰੀ ਦੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਰਹਿੰਦੀ ਹੈ। ਮੌਜੂਦਾ ਸਮੇਂ ਵਿੱਚ ਸਿਰਫ਼ 40 ਵੈਂਟੀਲੇਟਰ ਸਹੀ ਕੰਮ ਕਰ ਰਹੇ ਹਨ। ਮਰੀਜ਼ਾਂ ਦੀ ਵਧਦੀ ਸੰਖਿਆ ਦੇ ਅਨੁਪਾਤ ਵਿੱਚ ਇਹ ਵੈਂਟੀਲੇਟਰ ਘੱਟ ਹਨ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਵੈਂਟੀਲੇਟਰ ਤਿਆਰ ਕਰਨ ਵਾਲੀ ਕੰਪਨੀ ਨੂੰ ਈ-ਮੇਲ ਭੇਜ ਕੇ ਵੈਂਟੀਲੇਟਰ ਠੀਕ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਵੀਰਵਾਰ ਨੂੰ ਕੰਪਨੀ ਅਤੇ ਹਸਪਤਾਲ ਪ੍ਰਸ਼ਾਸਨ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਹੋਈ। ਕੰਪਨੀ ਨੇ ਤਰਕ ਦਿੱਤਾ ਕਿ ਸ਼ੁੱਕਰਵਾਰ ਨੂੰ ਤਕਨੀਕੀ ਟੀਮ ਭੇਜ ਕੇ ਇਨ੍ਹਾਂ ਨੂੰ ਠੀਕ ਕਰਵਾਇਆ ਜਾਵੇਗਾ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ
ਪੁਲਸ ਹੱਥ ਲੱਗੀ ਸਫ਼ਲਤਾ : ਕਾਰ ਸਵਾਰ ਵੱਲੋਂ ਸੁੱਟੇ ਬੈਗ ’ਚੋਂ ਮਿਲੇ ਨਾਜਾਇਜ਼ ਹਥਿਆਰ
NEXT STORY