ਅੰਮ੍ਰਿਤਸਰ (ਵੈੱਬ ਡੈਸਕ) - ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਵੀਰਵਾਰ ਨੂੰ ਵਾਹਘਾ ਬਾਰਡ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ 'ਚ ਵਿਚਕਾਰਲੇ ਬਾਰਡਰ ਖੁੱਲ੍ਹਣ ਨਾਲ 100 ਸਾਲ ਦੀ ਤਰੱਕੀ ਇਕ ਸਾਲ 'ਚ ਹੋ ਜਾਵੇਗੀ। ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਤੇ ਭਾਰਤ ਦੇ ਸਾਂਝੇ ਯਤਨਾਂ ਨਾਲ ਤੇ ਬਾਬੇ ਨਾਨਕ ਦੀ ਮਹਿਰ ਨਾਲ ਇਹ ਕੋਰੀਡੋਰ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਦ ਇਕ ਪ੍ਰਮਾਤਮਾ ਦਾ ਦਰਬਾਰ ਖੁੱਲ੍ਹਦਾ ਹੈ ਤਾਂ ਅਨੇਕਾਂ ਖਿੜਕੀਆਂ ਤੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ ਪਾਕਿਸਤਾਨ ਦੀ ਵਜ਼ੀਰੇ ਆਜਮ ਇਮਰਾਨ ਖਾਨ ਤੇ ਸਾਡੀਆਂ ੋਕੋਸ਼ਿਸ਼ਾਂ ਇਹ ਹੀ ਹਨ ਕਿ ਭਾਰਤ ਦੇ ਬਾਰਡਰ ਖੁੱਲ੍ਹ ਜਾਣ ਤੇ ਦੋਵੇਂ ਦੇਸ਼ ਰੱਲ ਕੇ ਵਪਾਰ ਕਰਨ। ਮੈਨੂੰ ਆਸ ਹੈ ਕਿ ਹੈ ਕਿ ਫਿਰੋਜ਼ਪੁਰ ਤੇ ਅੰਮ੍ਰਿਤਸਰ ਬਾਰਡਰ ਵੀ ਜਲਦ ਖੁੱਲ ਜਾਣਗੇ ਜਿਸ ਤੋਂ ਬਾਅਦ ਹੋਵੇਂ ਦੇਸ਼ 100 ਸਾਲ ਦੀ ਤਰੱਕੀ ਇਕ ਸਾਲ 'ਚ ਹੀ ਕਰ ਲੈਣਗੇ। 11 ਕਰੋੜ ਸਿੱਖਾਂ ਦਾ 71 ਸਾਲ ਪੁਰਾਣਾ ਸੁਪਨਾ ਇਸ ਕੋਰੀਡੋਰ ਰਾਹੀ ਪੂਰਾ ਹੋਣ ਜਾ ਰਿਹਾ ਹੈ।
ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਾਉਣ ਵਾਲੇ ਕਰਮਚਾਰੀ ਬਖ਼ਸ਼ੇ ਨਹੀਂ ਜਾਣਗੇ
NEXT STORY