ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਕਬੂਲਪੁਰਾ ਦੀ ਰਹਿਣ ਵਾਲੀ ਇਕ ਨਵ-ਵਿਆਹੁਤਾ ਵਲੋਂ ਆਪਣੇ ਇਲਾਕੇ ਦੇ ਥਾਣਾ ਮੁੱਖੀ 'ਚੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਗਿਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਦੱਸਿਆ ਕਿ ਉਹ ਨਸ਼ੇ ਕਰਨ ਦੀ ਆਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪੰਜ ਮਹੀਨੇ ਪਹਿਲਾਂ ਨਸ਼ੇ ਦੀ ਹਾਲਾਤ 'ਚ ਜ਼ਬਰਦਸਤੀ ਵਿਆਹ ਹੋਇਆ ਸੀ। ਪਤੀ ਨਾਲ ਵਿਵਾਦ ਹੋਣ 'ਤੇ ਜਦੋਂ ਉਹ ਪੁਲਸ ਥਾਣੇ ਪੁੱਜੀ ਤਾਂ ਉਥੇ ਥਾਣਾ ਮੁਖੀ ਨੇ ਜ਼ਬਰਦਸਤੀ ਸਬੰਧ ਬਣਾਏ। ਉਸ ਨੇ ਦੱਸਿਆ ਕਿ ਪੁਲਸ ਵਾਲਾ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਇਸ ਬਾਰੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਝੂਠੇ ਕੇਸ 'ਚ ਉਸ ਦੇ ਪਰਿਵਾਰ ਨੂੰ ਫ਼ਸਾਅ ਦੇਵੇਗਾ। ਉਸ ਦੱਸਿਆ ਨੇ ਦੱਸਿਆ ਕਿ ਪੁਲਸ ਵਾਲੇ ਵਲੋਂ ਉਸ ਦਾ ਜ਼ਬਰਦਸਤੀ ਤਲਾਕ ਵੀ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਤਰਨਤਾਰਨ 'ਚ ਹੈਵਾਨੀਅਤ, 4 ਸਾਲਾ ਬੱਚੀ ਨਾਲ ਨਾਬਾਲਗ ਦੋਸਤਾਂ ਵਲੋਂ ਜਬਰ-ਜ਼ਿਨਾਹ
ਥਾਣਾ ਮੁਖੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ ਇਸ ਸਬੰਧੀ ਥਾਣਾ ਮੁਖੀ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਇਲਾਕੇ 'ਚ ਉਨ੍ਹਾਂ ਵਲੋਂ ਕ੍ਰਾਇਮ ਨੂੰ ਖ਼ਤਮ ਕਰਨ ਲਈ ਪੂਰੀ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਇਲਾਕੇ ਦੇ ਕੁਝ ਅਪਰਾਧੀਆਂ ਵਲੋਂ ਮੇਰਾ ਹੌਂਸਲਾ ਤੋੜਨ ਲਈ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਵਿਆਹੁਤਾ ਦੇ ਪਤੀ 'ਤੇ ਵੀ ਲੁੱਟਾ-ਖੋਹਾਂ ਦੇ ਪਰਚੇ ਦਰਜ ਹਨ ਤੇ ਉਹ ਖ਼ੁਦ ਵੀ ਨਸ਼ੇ ਵੇਚਦੀ ਤੇ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਮੇਰਾ ਇਥੋਂ ਤਬਾਦਲਾ ਕਰਵਾਉਣ ਲਈ ਇਹ ਸਾਰੇ ਝੂਠੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਧਿਆਨ 'ਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ ਤੇ ਜੋ ਵੀ ਉਹ ਜਾਂਚ ਕਰਨਗੇ ਉਸ ਦੇ ਆਧਾਰ 'ਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ 'ਚ ਉਕਤ ਕੁੜੀ ਝੂਠੀ ਪਾਈ ਗਈ ਤਾਂ ਸੀਨੀਅਰ ਅਧਿਕਾਰੀਆਂ ਵਲੋਂ ਜੋ ਵੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਜਾਣਗੇ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਹਿਲੀਂ ਤੋਂ 8ਵੀਂ ਤੱਕ ਆਨਲਾਈਨ ਅਤੇ 9ਵੀਂ ਤੋਂ 12ਵੀਂ ਤੱਕ ਆਫ਼ਲਾਈਨ ਹੋਣਗੇ ਪੇਪਰ, ਡੇਟਸ਼ੀਟ ਜਾਰੀ
ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹੀਰੋ ਬਣਿਆ ਇਹ ਨੌਜਵਾਨ, ਔਲਖ਼ ਨੇ ਕੀਤੀ ਰੱਜ ਕੇ ਤਾਰੀਫ਼ (ਵੀਡੀਓ)
NEXT STORY