ਅੰਮ੍ਰਿਤਸਰ, ਜਲੰਧਰ (ਸੰਜੀਵ,ਅਵਦੇਸ਼) : ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਅੱਜ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਕ ਜਾਸੂਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਾਸੂਸ ਦੀ ਪਛਾਣ ਰਾਜ ਕੁਮਾਰ ਪੁੱਤਰ ਤਾਰਾ ਚੰਦ ਵਾਸੀ ਜਲੰਧਰ ਵਜੋਂ ਹੋਈ ਹੈ, ਜੋ ਭਾਰਤੀ ਸੈਨਾ ਸਬੰਧੀ ਤੇ ਹੋਰ ਖੁਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਭੇਜ ਰਿਹਾ ਸੀ। ਉਕਤ ਜਾਸੂਸ ਨੂੰ ਕੁਝ ਸਮੇਂ ਬਾਅਦ ਸਥਾਨਕ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਉਪਰੰਤ ਸਪੈਸ਼ਲ ਆਪਰੇਸ਼ਨ ਸੈੱਲ ਇਸ ਦਾ ਖੁਲਾਸਾ ਪੱਤਰਕਾਰਾਂ ਨੂੰ ਕਰੇਗਾ।
ਬੈਠਕ ਦੌਰਾਨ ਭਿੜੇ ਅਕਾਲੀ, ਜਮ ਕੇ ਕੀਤਾ ਗਾਲੀ-ਗਲੋਚ
NEXT STORY