ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ 'ਚ ਆਲੂਆਂ ਦੀ ਡਿੱਗ ਚੁੱਕੀ ਕੀਮਤ ਕਾਰਨ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਆਲੂਆਂ ਦੀ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਆਲੂ ਸੜਕਾਂ 'ਤੇ ਖਿਲਾਰ ਕੇ ਬੋਲੀ ਲਗਾ ਕੇ ਵੇਚੇ ਜਾ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਆਲੂਆਂ ਰੇਟ ਘੱਟ ਹੋਣ ਕਾਰਨ ਉਨ੍ਹਾਂ 'ਤੇ ਕਰਜ਼ਾ ਚੜ੍ਹ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਵਾਰ ਆਲੂਆਂ ਦੀ ਨਿਰਯਾਤ ਪਾਕਿਸਤਾਨ 'ਚ ਨਹੀਂ, ਜਿਸ ਕਾਰਨ ਕਾਫੀ ਫਸਲ ਸਟੋਰ 'ਚ ਹੀ ਪਈ ਹੋਈ ਹੈ ਤੇ ਵਿੱਕ ਨਹੀਂ ਰਹੀ। ਇਸੇ ਕਾਰਨ ਕਿਸਾਨਾਂ ਨੂੰ ਆਲੂਆਂ ਦੀ ਸਹੀ ਕੀਮਤ ਨਹੀਂ ਮਿਲ ਰਹੀ ਤੇ ਕਿਸਾਨਾਂ ਦਾ ਬੁਰਾ ਹਾਲ ਹੈ।
'ਕਰਤਾਰਪੁਰ ਸਾਹਿਬ' ਦੇ ਦਰਸ਼ਨਾਂ ਲਈ ਲੱਗੇਗੀ ਟਿਕਟ!
NEXT STORY