ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਕੇ ਤੇ ਨੋਟਾਂ ਨੂੰ ਇਕੱਠੇ ਕਰਨ ਵਾਲੇ ਅਜਿਹੇ ਸ਼ੌਕੀਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਜਿਨ੍ਹਾਂ ਕੋਲ ਵੱਖ-ਵੱਖ ਸਮਿਆਂ ਦੇ ਨੋਟ ਤੇ ਸਿੱਕੇ ਹੁੰਦੇ ਹਨ ਪਰ ਅਸੀਂ ਤੁਹਾਨੂੰ ਅਜਿਹੇ ਸਿੱਕਿਆਂ ਦੇ ਸ਼ੌਕੀਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੇ ਕੋਲ ਇਕ ਨਹੀਂ ਸਗੋਂ 60 ਵੱਖ-ਵੱਖ ਦੇਸ਼ਾਂ ਦੀ ਕਰੰਸੀ ਹੈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਅਨਮੋਲ ਭਾਰਤੀ ਨੇ ਕਰੀਬ 60 ਦੇਸ਼ਾਂ ਦੇ ਨੋਟਾਂ ਨੂੰ ਸੰਭਾਲਿਆ ਹੋਇਆ ਹੈ। ਉਸ ਨੂੰ ਇਸ ਅਨੋਖੇ ਸ਼ੌਕ ਲਈ ਕੋਟਾ 'ਚ ਸਨਮਾਨਿਤ ਵੀ ਕੀਤਾ ਗਿਆ ਹੈ। ਅਨਮੋਲ ਨੇ ਦੱਸਿਆ ਕਿ ਉਸਦਾ ਟੀਚਾ 204 ਦੇਸ਼ਾਂ ਦੇ ਨੋਟਾਂ ਨੂੰ ਇਕੱਠਾ ਕਰਨਾ ਹੈ। ਉਹ ਚਾਹੁੰਦਾ ਹੈ ਕਿ ਪੁਰਾਣੀਆਂ ਚੀਜ਼ਾਂ ਨਾਲ ਉਹ ਇਕ ਮਿਊਜ਼ੀਅਮ ਬਣਾਵੇ।
16.4 ਐੱਮ. ਐੱਮ. ਮੀਂਹ ਨਾਲ ਭਿੱਜਿਆ ਸ਼ਹਿਰ, ਅੱਜ ਵੀ ਪਏਗਾ ਮੀਂਹ (ਤਸਵੀਰਾਂ)
NEXT STORY