ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਜ਼ਿਲ੍ਹੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਵਿਆਹ ਦੇ ਬਾਅਦ ਹੀ ਆਪਣੇ ਪਤੀ ਨਾਲ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਰਹਿਣ ਤੋਂ ਪ੍ਰੇਸ਼ਾਨ ਇਕ ਗਰਭਵਤੀ ਜਨਾਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜਨਾਨੀ ਵਲੋਂ ਜ਼ਹਿਰ ਨਿਗਲ ਲੈਣ ਕਰਕੇ ਉਸ ਦੀ ਕੁੱਖ ’ਚ ਪੱਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਢਾਈ ਮਹੀਨੇ ਪਹਿਲਾਂ ਵਿਆਹ ਦੇ ਬੰਧਨ ਵਿੱਚ ਬੱਝੀ ਰਵੀਨਾ ਨਿਊ ਪ੍ਰੀਤ ਨਗਰ ਦੀ ਰਹਿਣ ਵਾਲੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਮ੍ਰਿਤਕਾਂ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤੀ। ਉਧਰ ਦੂਜੇ ਪਾਸੇ ਮ੍ਰਿਤਕ ਦੇ ਪਤੀ ਰਾਜੇਸ਼ ਕੁਮਾਰ ਅਤੇ ਸਹੁਰੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਬੱਸਾਂ ਦੀ ਹੋਈ ਜ਼ਬਰਦਸਤ ਟੱਕਰ, 5 ਮੌਤਾਂ ਦਾ ਖਦਸ਼ਾ (ਤਸਵੀਰਾਂ)
ਜਾਣੋ ਕੀ ਹੈ ਪੂਰਾ ਮਾਮਲਾ
ਮ੍ਰਿਤਕ ਰਵੀਨਾ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਦਾ ਵਿਆਹ 7 ਮਈ 2021 ਨੂੰ ਰਾਜੇਸ਼ ਕੁਮਾਰ ਨਾਲ ਸਾਰੇ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ। ਵਿਆਹ ਵਿੱਚ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਕੁਝ ਹੀ ਦਿਨਾਂ ਦੇ ਬਾਅਦ ਉਸ ਦਾ ਜਵਾਈ ਰਾਜੇਸ਼ ਕੁਮਾਰ ਅਕਸਰ ਉਸ ਦੀ ਧੀ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਕਈ ਵਾਰ ਇਸ ਬਾਰੇ ਵਿੱਚ ਉਸ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ ਅਤੇ ਇਹ ਸੋਚ ਕੇ ਚੁੱਪ ਹੋ ਜਾਂਦੇ ਸਨ ਕਿ ਅਜੇ ਨਵਾਂ-ਨਵਾਂ ਵਿਆਹ ਹੋਇਆ ਹੈ। ਦੋਨਾਂ ਵਿੱਚ ਸਮੇਂ ਦੇ ਨਾਲ ਬਣ ਜਾਵੇਗੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਧੀ ਨੂੰ ਇਸ ਕਦਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਉਹ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਵੇਗੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਤਾਜਪੋਸ਼ੀ ਅੱਜ, ਇਕ ਮੰਚ ’ਤੇ ਇਕੱਠੇ ਵਿਖਾਈ ਦੇਣਗੇ ਕੈਪਟਨ ਅਤੇ ਸਿੱਧੂ
ਉਸ ਨੇ ਦੱਸਿਆ ਕਿ ਬੀਤੇ ਦਿਨ ਦੋਵਾਂ ਵਿੱਚ ਝਗੜਾ ਹੋਇਆ, ਜਿਸ ਦੇ ਬਾਅਦ ਉਸ ਦੀ ਧੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੇ ਦੱਸਿਆ ਕਿ ਉਸ ਦੇ ਜਵਾਈ ਰਾਜੇਸ਼ ਕੁਮਾਰ ’ਤੇ ਦੋ ਹੱਤਿਆਵਾਂ ਦਾ ਦੋਸ਼ ਹੈ। ਇਕ ਉਸ ਦੀ ਧੀ ਅਤੇ ਦੂਸਰਾ ਉਸ ਦੀ ਕੁੱਖ ਵਿੱਚ ਪਲ ਰਹੇ ਬੱਚੇ ਦਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ
ਮ੍ਰਿਤਕ ਦੇ ਭਰਾ ਸਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਕਸਰ ਰਾਜੇਸ਼ ਕੁਮਾਰ ਝਗੜੇ ਦੌਰਾਨ ਉਸ ਦੀ ਭੈਣ ਨੂੰ ਕਹਿੰਦਾ ਸੀ ਕਿ ਜਾ ਕਿਤੇ ਜਾ ਕੇ ਮਰ ਜਾ। ਉਸ ਦਾ ਪਤੀ ਉਸ ਨੂੰ ਰੋਜ਼ ਕਹਿੰਦਾ ਸੀ ਕਿ ਮੈਨੂੰ ਤੂੰ ਪਸੰਦ ਨਹੀਂ ਹੈ, ਤੂੰ ਕਿਤੇ ਜਾ ਕੇ ਖ਼ੁਦਕੁਸ਼ੀ ਕਰ ਲੈ। ਇਸੇ ਪਰੇਸ਼ਾਨੀ ਤੋਂ ਤੰਗ ਆ ਕੇ ਉਸ ਦੇ ਉਹ ਕਦਮ ਚੁੱਕ ਲਿਆ। ਵਿਆਹੁਤਾ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਦੀ ਮੌਤ ਦੇ ਜ਼ਿੰਮੇਵਾਰ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼
ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਤਾਜਪੋਸ਼ੀ ਅੱਜ, ਇਕ ਮੰਚ ’ਤੇ ਇਕੱਠੇ ਵਿਖਾਈ ਦੇਣਗੇ ਕੈਪਟਨ ਅਤੇ ਸਿੱਧੂ
NEXT STORY