ਅੰਮ੍ਰਿਤਸਰ (ਜ.ਬ., ਨਵਦੀਪ) - ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਬਾਰੇ ਰਾਧਾ (48) ਨੂੰ ਇਹ ਪਤਾ ਹੈ ਕਿ ਤੇਜ਼ ਰਫਤਾਰ ਰੇਲ ਉਸ ਦੀਆਂ ਅੱਖਾਂ ਸਾਹਮਣੇ ਤਾਂ ਆ ਗਈ ਪਰ ਉਸ ਦੇ ਬਾਅਦ ਉਸ ਨੂੰ ਕੁੱਝ ਯਾਦ ਨਹੀਂ। ਇਹੀ ਹਾਲਤ ਪ੍ਰੀਤੀ (31) ਦੀ ਹੈ। ਪ੍ਰੀਤੀ ਅਤੇ ਰਾਧਾ ਦੋਵੇਂ ਸਕੀਆਂ ਭੈਣਾਂ ਹਨ। ਪ੍ਰੀਤੀ ਦਾ 'ਜੱਟ ਦੀ ਮੜੀਆ' ਬਿੱਲੇ ਵਾਲਾ ਚੌਕ 'ਚ ਘਰ ਹੈ। ਪਤੀ ਦਿਨੇਸ਼ (32), ਧੀ ਸਰੋਜਨੀ (6) ਅਤੇ ਪੁੱਤਰ ਵਿਸ਼ਾਲ (3) ਨਾਲ ਉਸ ਦੀ ਜ਼ਿੰਦਗੀ ਖੁਸ਼ੀਆਂ 'ਚ ਲੰਘ ਰਹੀ ਸੀ। ਦਿਨੇਸ਼ ਪਲੰਬਰਿੰਗ ਦਾ ਕੰਮ ਕਰਦਾ ਸੀ । ਰਾਧਾ ਦਾ ਪਰਿਵਾਰ ਸੁਲਤਾਨਪੁਰ ਰਹਿੰਦਾ ਸੀ। ਦੁਸਹਿਰੇ ਦੇ 24 ਘੰਟੇ ਪਹਿਲਾਂ ਰਾਧਾ ਪਤੀ ਬੁੱਧੀਰਾਮ (50) ਨਾਲ ਬੇਟੇ ਆਰੂਸ਼ (3) ਦਾ ਮਾਤਾ ਵੈਸ਼ਣੋ ਦੇਵੀ 'ਚ ਮੁੰਡਣ ਕਰਵਾਉਣ ਲਈ ਵੱਡੇ ਬੇਟੇ ਅਭਿਸ਼ੇਕ (12) ਨਾਲ ਆਈ ਹੋਈ ਸੀ। ਘਰ ਨੇੜੇ ਰਾਵਣ ਦਹਿਨ ਦੇਖਣ ਲਈ ਜਦੋਂ ਬੱਚਿਆਂ ਨੇ ਜ਼ਿੱਦ ਕੀਤੀ ਤਾਂ ਦੋਵੇਂ ਸਾਂਢੂ (ਬੁੱਧੀਰਾਮ ਅਤੇ ਦਿਨੇਸ਼), ਦੋਵਾਂ ਭੈਣਾਂ (ਪ੍ਰੀਤੀ ਅਤੇ ਰਾਧਾ) ਦੇ ਨਾਲ ਸਾਰੇ ਬੱਚਿਆਂ (ਸਰੋਜਨੀ, ਵਿਸ਼ਾਲ, ਆਰੂਸ਼, ਅਭਿਸ਼ੇਕ) ਅਤੇ ਬੱਚਿਆਂ ਦੀ ਨਾਨੀ ਸ਼ਿਵਮਤੀ (65) ਨਾਲ ਚਲੇ ਗਏ। ਪਰਿਵਾਰ ਨਾਲ ਉਹ ਰਾਵਣ ਦਹਿਨ ਵੇਖ ਰਹੇ ਸਨ ਕਿ ਅਚਾਨਕ ਇਕ ਅਜਿਹਾ ਭੂਚਾਲ ਆਇਆ, ਜਿਸ ਤੋਂ ਬਾਅਦ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਲੱਗਾ ।

ਇਸ ਹਾਦਸੇ ਕਾਰਨ ਦਿਨੇਸ਼ ਅਤੇ ਬੁੱਧੀਰਾਮ ਦੇ ਨਾਲ-ਨਾਲ ਅਭਿਸ਼ੇਕ ਦੀ ਮੌਤ ਹੋ ਗਈ ਹੈ। ਰਾਧਾ ਦਾ ਆਪ੍ਰੇਸ਼ਨ ਅੱਜ ਹੋਇਆ ਹੈ, ਪ੍ਰੀਤੀ ਦਾ ਇਲਾਜ ਚੱਲ ਰਿਹਾ ਹੈ।ਆਰੂਸ਼, ਵਿਸ਼ਾਲ ਅਤੇ ਸਰੋਜਨੀ ਜ਼ਖਮੀ ਹੋ ਗਏ ਜਦਕਿ ਸ਼ਿਵਮਤੀ ਦੀ ਹਾਲਤ ਗੰਭੀਰ ਹੈ। ਕਰਵਾ ਚੌਥ ਤੋਂ ਪਹਿਲਾਂ ਰਾਵਣ ਦਹਿਨ ਕਾਰਨ ਦੋ ਸਕੀਆਂ ਭੈਣਾਂ ਦਾ ਉਜੜ ਗਿਆ ਸੁਹਾਗ ਵਾਪਸ ਨਹੀਂ ਆਵੇਗਾ ਭਾਵੇਂ ਸਰਕਾਰ ਚੈੱਕ ਵੰਡੇ ਜਾਂ ਫਿਰ ਦੋਸ਼ੀਆਂ ਨੂੰ ਸਜ਼ਾ ਸੁਣਾਏ।ਇਸ ਵਾਪਰੇ ਹਾਦਸੇ ਦਾ ਜ਼ਿੰਮੇਦਾਰ ਕੌਣ ਹਨ? ਇਹ ਸਵਾਲ ਜਨਤਾ ਪੁੱਛਣਾ ਚਾਹੁੰਦੀ ਹੈ।
ਮੁੰਡਣ ਲਈ 12 ਘੰਟੇ ਬਾਅਦ ਜਾਣਾ ਸੀ ਵੈਸ਼ਣੋ ਦੇਵੀ
ਮੈਨੂੰ ਕੀ ਪਤਾ ਸੀ ਕਿ ਅਜਿਹਾ ਹੋਵੇਗਾ, ਵਰਨਾ ਜਾਂਦੀ ਹੀ ਨਾ। ਵੱਡੀ ਭੈਣ ਬੇਟੇ ਦਾ ਮੁੰਡਣ ਕਰਵਾਉਣ ਲਈ ਇਥੇ ਆਈ ਸੀ, ਜਿਸ ਨੇ ਵੈਸ਼ਣੋ ਦੇਵੀ ਜਾਣਾ ਸੀ। ਬੱਚਿਆਂ ਵਲੋਂ ਕੀਤੀ ਜ਼ਿੱਦ ਕਾਰਨ ਮੈਂ ਰਾਵਣ ਦਹਿਨ ਦੇਖਣ ਚੱਲੀ ਗਈ। ਰੇਲ ਗੱਡੀ ਅਚਾਨਕ ਸਾਡੇ ਨੇੜੇ ਆਈ, ਜਿਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ। ਮੈਨੂੰ ਦੱਸਿਆ ਗਿਆ ਹੈ ਕਿ ਪਰਿਵਾਰ ਦੇ ਬਾਕੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

60 ਘੰਟੇ ਬਾਅਦ ਗੋਦ 'ਚ ਕਾਨਹਾ ਨੂੰ ਲੈ ਕੇ ਰਾਧਾ ਬੋਲੀ, ਕਿੱਥੇ ਹੈ ਮੇਰਾ ਅਭਿਸ਼ੇਕ?
ਰੇਲ ਹਾਦਸੇ 'ਚ ਪਤੀ ਬੁੱਧੀਰਾਮ ਅਤੇ ਬੇਟੇ ਅਭਿਸ਼ੇਕ ਨੂੰ ਖੋਹ ਚੁੱਕੀ ਰਾਧਾ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 60 ਘੰਟੇ ਬਾਅਦ ਆਰੂਸ਼ ਉਰਫ ਕਾਨਹਾ ਨੂੰ ਗੋਦ 'ਚ ਲੈ ਕੇ ਰਾਧਾ ਕਹਿੰਦੀ ਹੈ ਕਿ ਅਭਿਸ਼ੇਕ ਕਿੱਥੇ ਹੈ? । ਕਾਨਹਾ ਹਾਦਸੇ ਦੌਰਾਨ ਮਾਂ ਦੀ ਗੋਦ ਤੋਂ ਦੂਰ ਜਾ ਡਿਗਿਆ ਸੀ, ਜਿਸ ਦੀ ਪਛਾਣ ਹਾਦਸੇ ਦੇ 48 ਘੰਟੇ ਬਾਅਦ ਹੋਈ ਹੈ। 60 ਘੰਟੇ ਬਾਅਦ ਜਦੋਂ ਰਾਧਾ ਨੂੰ ਹੋਸ਼ ਆਇਆ ਤਾਂ ਗੋਦ 'ਚ ਬੇਟੇ ਨੂੰ ਲੈ ਕੇ ਉਸ ਦਾ ਦਰਦ ਹੰਝੂਆਂ 'ਚ ਤਬਦੀਲ ਹੋ ਗਿਆ। ਹਾਲਾਂਕਿ ਉਹ ਵਿਧਵਾ ਹੋ ਚੁੱਕੀ ਹੈ।
24 ਘੰਟੇ ਪਹਿਲਾਂ ਰਾਵਣ ਦਹਿਨ ਤੱਕ ਮੌਤ ਖਿੱਚ ਲਿਆਈ ਰਾਮ ਨੂੰ
ਬੁੱਧੀਰਾਮ ਨੂੰ ਸਾਰੇ ਰਾਮ ਹੀ ਕਹਿੰਦੇ ਸਨ, ਨਾਂ ਦੀ ਤਰ੍ਹਾਂ ਬੁੱਧੀਮਾਨ ਵੀ ਸੀ। ਮੌਤ ਉਨ੍ਹਾਂ ਨੂੰ ਕਰੀਬ 1200 ਕਿਲੋਮੀਟਰ ਦੂਰੋਂ 24 ਘੰਟੇ ਪਹਿਲਾਂ ਹੀ ਸੁਲਤਾਨਪੁਰ ਤੋਂ ਖਿੱਚ ਲਿਆਈ ਸੀ । ਰਾਵਣ ਦਹਿਨ ਦੇਖਣ ਲਈ ਰਾਮ ਉੱਥੇ ਆਪਣੇ ਸਾਢੂ ਦਿਨੇਸ਼ ਦੇ ਨਾਲ ਖੜ੍ਹੇ ਸਨ ਪਰ ਰੇਸ ਹਾਦਸੇ ਕਾਰਨ ਦੋਵਾਂ ਦੀ ਮੌਤ ਹੋ ਗਈ ।
3 ਦਿਨ ਬਾਅਦ ਮਿਲਿਆ ਪਰਿਵਾਰ ਨੂੰ ਵਿਸ਼ਾਲ
ਵਿਸ਼ਾਲ (3) ਹਾਦਸੇ ਦੌਰਾਨ ਹੋਈ ਭਾਜੜ ਕਾਰਨ ਮਾਂ ਦੀ ਗੋਦ 'ਚੋਂ ਡਿੱਗ ਗਿਆ ਸੀ, ਜਿਸ ਨੂੰ ਕਿਸੇ ਨੇ ਮੈਡੀਕਲ ਕੈਂਪ ਪਹੁੰਚਾ ਦਿੱਤਾ। ਉਸ ਦੇ ਮਾਮੂਲਾ ਸੱਟਾਂ ਲੱਗੀਆਂ ਹੋਈਆਂ ਸਨ ਪਰ ਉਸ ਦੀ ਪਛਾਣ ਕਰਨਾ ਮੁਸ਼ਕਲ ਸੀ। ਉੱਧਰ, ਰਾਧਾ ਅਤੇ ਪ੍ਰੀਤੀ ਦੇ ਪਰਿਵਾਰ ਦੇ ਹਾਦਸੇ 'ਚ ਸ਼ਿਕਾਰ ਹੋਣ ਦੀ ਖਬਰ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚੀ ਤਾਂ ਬੱਚਿਆਂ ਦੀ ਫੋਟੋ ਲੈ ਕੇ ਉਹ ਹਸਪਤਾਲਾਂ 'ਚ ਭਟਕਣ ਲੱਗ ਪਏ। ਵਿਸ਼ਾਲ ਨੂੰ ਐੱਸ.ਡੀ.ਐੱਮ. ਦੀ ਸਪੈਸ਼ਲ ਨਿਗਰਾਨੀ 'ਚੋਂ ਮਿਲਣ ਤੋਂ ਬਾਅਦ ਉਸ ਨੂੰ ਮਾਂ ਪ੍ਰੀਤੀ ਨਾਲ ਮਿਲਵਾਇਆ ਗਿਆ ।
72 ਘੰਟੇ ਬਾਅਦ ਰੇਲ ਪਟੜੀ 'ਤੇ ਖੂਨ ਦੇ ਦਾਗ ਹੋਏ ਫਿੱਕੇ
ਹਾਦਸੇ ਦੇ 72 ਘੰਟੇ ਬਾਅਦ ਖੂਨ ਦੇ ਦਾਗ ਭਾਵੇਂ ਫਿੱਕੇ ਪੈ ਗ਼ਏ ਹਨ ਪਰ ਜੋ ਜ਼ਖਮ ਲੋਕਾਂ ਨੂੰ ਮਿਲੇ ਹਨ ਉਹ ਜ਼ਿੰਦਗੀ ਭਰ ਦੁਖਦੇ ਰਹਿਣਗੇ। ਹਾਦਸੇ 'ਚ ਗਈਆਂ ਜਾਨਾਂ ਦੀ ਗਿਣਤੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਜਲਦਬਾਜ਼ੀ 'ਚ ਕਰੋੜਾਂ ਦੇ ਚੈੱਕ ਤਾਂ ਵੰਡ ਦਿੱਤੇ ਪਰ ਇਹ ਚੈੱਕ ਕੌਣ ਕਰੇਗਾ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ। ਸੌਰਭ ਮਦਾਨ ਉਰਫ ਮਿੱਠੂ ਮਦਾਨ ਦੀ ਕਰੀਬ 72 ਘੰਟੇ ਬਾਅਦ ਵੀਡੀਓ ਵਾਇਰਲ ਹੁੰਦੀ ਹੈ, ਜਿਸ 'ਚ ਉਹ ਦੁੱਖ ਜਤਾਉਂਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮਿੱਠੂ ਮਦਾਨ ਨੂੰ ਜਦੋਂ ਰਾਵਣ ਦਹਿਨ ਦੀ ਐੱਨ.ਓ.ਸੀ. ਦਿੱਤੀ ਗਈ ਸੀ ਤਾਂ ਪੁਖਤਾ ਇੰਤਜ਼ਾਮ ਕਿਉਂ ਨਹੀਂ ਹੋਏ। ਅਖੀਰ ਐੱਨ.ਓ.ਸੀ. ਦੇਣ ਦਾ ਅਧਿਕਾਰ ਥਾਣੇ ਤੋਂ ਕਿਸ ਨੇ ਦਿੱਤਾ ਜਦਕਿ ਇਹ ਅਧਿਕਾਰ ਪੁਲਸ ਕਮਿਸ਼ਨਰ ਦਫ਼ਤਰ ਤੋਂ ਦਿੱਤਾ ਜਾਂਦਾ ਹੈ।
ਬਾਦਲਾਂ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਜਰਮਨ ਸਿੰਘ ਵਲੋਂ ਅਹਿਮ ਖੁਲਾਸੇ
NEXT STORY