ਅੰਮ੍ਰਿਤਸਰ (ਸੁਮਿਤ ਖੰਨਾ) : ਗਲੀ ਬੁਆਏ ਦਾ ਨਾਂ ਤਾਂ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਅਸੀਂ ਬਾਲੀਵੁੱਡ ਅਭਿਨੇਤਾ ਰਣਬੀਰ ਸਿੰਘ ਨਹੀਂ, ਸਗੋਂ ਅਸਲੀ ਗਲੀ ਬੁਆਏ ਦੀ ਗੱਲ ਕਰ ਰਹੇ ਹਾਂ। ਇਹ ਗਲੀ ਬੁਆਏ ਅੰਮ੍ਰਿਤਸਰ ਵਿਚ ਰਹਿੰਦਾ ਹੈ ਅਤੇ ਇਸ ਦਾ ਨਾਂ ਆਰ ਸੀ ਆਰ ਯਾਨੀ ਕਿ ਰੋਹਿਤ ਕੁਮਾਰ ਰੈਪਰ ਹੈ, ਜੋ ਅੰਮ੍ਰਿਤਸਰ ਦੀਆਂ ਗਲੀਆਂ ਤੋਂ ਨਿਕਲ ਕੇ ਐੱਮ. ਟੀ.ਵੀ. ਚੈਨਲ 'ਤੇ ਧੂਮ ਪਾ ਰਿਹਾ ਹੈ। ਰੋਹਿਤ ਸਟਾਰ ਪਲਸ ਤੇ ਫਿਰ ਐੱਮ. ਟੀ.ਵੀ. ਵਰਗੇ ਚੈਨਲਾਂ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਵਾਹ-ਵਾਹੀ ਖੱਟ ਰਿਹਾ ਹੈ।
ਰੋਹਿਤ ਲਈ ਇਹ ਸਫਰ ਕਦੇ ਵੀ ਆਸਾਨ ਨਹੀਂ ਸੀ। ਰੋਹਿਤ ਦੇ ਪਿਤਾ ਇਕ ਮਜ਼ਦੂਰ ਹਨ ਤੇ ਇਕ ਮਜ਼ਦੂਰ ਦੇ ਬੇਟੇ ਦਾ ਇਸ ਮੁਕਾਮ 'ਤੇ ਪਹੁੰਚਣਾ ਵਾਕਾਈ ਕਾਬਿਲ-ਏ-ਤਾਰੀਫ ਹੈ। ਅੱਜ ਰੋਹਿਤ ਐੱਮ ਟੀ.ਵੀ. ਦੇ ਹਸਲ ਸ਼ੋਅ ਅੰਦਰ 50 ਹਜ਼ਾਰ ਨੌਜਵਾਨਾਂ ਨੂੰ ਪਛਾੜ ਕੇ ਦੁਨੀਆ ਵਿਚ ਆਪਣੀ ਪਛਾਣ ਬਣਾ ਚੁੱਕਾ ਹੈ। ਰੋਹਿਤ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਸ ਮੁਕਾਮ 'ਤੇ ਪਹੁੰਚੇ ਜਿੱਥੇ ਉਨ੍ਹਾਂ ਨੂੰ ਆਪਣੀ ਗਰੀਬੀ ਦੇ ਦਿਨ ਭੁੱਲ ਜਾਣ। ਇਕ ਸਮਾਂ ਸੀ ਜਦੋਂ ਰੋਹਿਤ ਦਾ ਗਾਉਣ ਦਾ ਸੁਪਨਾ ਟੁੱਟ ਗਿਆ ਸੀ। ਉਸ ਦੇ ਗਲੇ ਵਿਚ ਟੌਂਸਰ ਹੋਣ ਕਾਰਨ ਡਾਕਟਰ ਨੇ ਕਿਹਾ ਸੀ ਕਿ ਉਹ ਕਦੇ ਗਾ ਨਹੀਂ ਪਾਏਗਾ ਪਰ ਰੋਹਿਤ ਨੇ ਆਪਣੀ ਮਿਹਨਤ ਨਾਲ ਡਾਕਟਰ ਦੀ ਕਹੀ ਗੱਲ ਨੂੰ ਵੀ ਝੂਠ ਸਾਬਤ ਕਰ ਦਿੱਤਾ। ਸੱਚਮੁੱਚ ਅੰਮ੍ਰਿਤਸਰ ਦਾ ਇਹ ਗਲੀ ਬੁਆਏ ਦੁਨੀਆ 'ਤੇ ਰਾਜ ਕਰਨ ਨੂੰ ਤਿਆਰ ਹੈ, ਜਿਸ ਲਈ ਜਗ ਬਾਣੀ ਵੱਲੋਂ ਉਸ ਨੂੰ ਬਹੁਤ ਸ਼ੁਭਕਾਮਨਾਵਾਂ।
ਬਠਿੰਡਾ 'ਚ ਅਨੋਖਾ ਗਣੇਸ਼ ਵਿਸਰਜਨ, ਦੇਖੋ ਵੀਡੀਓ
NEXT STORY