ਬਠਿੰਡਾ (ਪਰਮਿੰਦਰ,ਅਮਿਤ ਸ਼ਰਮਾ) : ਲਾਇਨ ਪਾਰ ਖੇਤਰ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਬੁੱਧਵਾਰ ਨੂੰ ਇਕ ਨਵੀਂ ਪਹਿਲ ਕਰਦਿਆਂ ਅਨੌਖੇ ਢੰਗ ਨਾਲ ਭਗਵਾਨ ਗਣਪਤੀ ਵਿਸਰਜਨ ਕੀਤਾ। ਗਣਪਤੀ ਵਿਸਰਜਨ ਲਈ ਦੁਸਹਿਰਾ ਗਰਾਊਂਡ 'ਚ ਹੀ ਇਕ 15 ਫੁੱਟ ਚੌੜਾ ਅਤੇ 20 ਫੁੱਟ ਡੂੰਘਾ ਤਲਾਬ ਬਣਾਇਆ ਗਿਆ, ਜਿਸ 'ਚ ਪੂਰੇ ਧਾਰਮਕ ਰੀਤੀ ਰਿਵਾਜ਼ਾਂ ਨਾਲ ਗਣਪਤੀ ਵਿਸਰਜਨ ਕੀਤਾ ਗਿਆ। ਇਸ ਮੌਕੇ ਖੇਤਰ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਭਗਵਾਨ ਦਾ ਆਸ਼ੀਰਵਾਦ ਲਿਆ। ਉਕਤ ਤਲਾਬ ਨੂੰ ਫੁੱਲਾਂ ਨਾਲ ਭਰਿਆ ਗਿਆ ਅਤੇ ਆਸਪਾਸ ਪੂਰੀ ਸਜਾਵਟ ਕੀਤੀ ਗਈ। ਗਣਪਤੀ ਪੂਜਾ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਮੂਰਤੀ ਨੂੰ ਚੁੱਕ ਕੇ ਉਸ ਦਾ ਉਕਤ ਬਣਾਏ ਤਲਾਬ 'ਚ ਵਿਸਰਜਨ ਕੀਤਾ ਗਿਆ। ਲੋਕਾਂ ਨੇ ਵਿਜੇ ਕੁਮਾਰ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ।
ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕਿਆ ਕਦਮ
ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਉਕਤ ਕਦਮ ਪਾਣੀ ਦੇ ਵਧ ਰਹੇ ਪ੍ਰਦੂਸ਼ਣ ਦੇ ਨਾਲ-ਨਾਲ ਭਗਵਾਨ ਸ੍ਰੀ ਗਣੇਸ਼ ਦੀਆਂ ਮੂਰਤੀਆਂ ਦੀ ਹੋਣ ਵਾਲੀ ਬੇਅਦਬੀ ਨੂੰ ਰੋਕਣ ਲਈ ਚੁੱਕਿਆ ਗਿਆ। ਇਸ ਤੋਂ ਇਲਾਵਾ ਨਹਿਰ 'ਚ ਵਿਸਰਜਨ ਦੌਰਾਨ ਕਈ ਵਾਰ ਹਾਦਸੇ ਹੋ ਜਾਂਦੇ ਹਨ ਜਿਸ ਕਾਰਣ ਇਸ ਵਾਰ ਇਕ ਨਵੀਂ ਪਹਿਲ ਕਰਦਿਆਂ ਦੁਸਹਿਰਾ ਗਰਾਊਂਡ ਵਿਚ ਹੀ ਇਕ ਵੱਡਾ ਤਲਾਬ ਬਣਾਇਆ ਗਿਆ ਜਿਸ ਵਿਚ ਗਣਪਤੀ ਬੱਪਾ ਦਾ ਵਿਸਰਜਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਲੋਕਾਂ ਨੂੰ ਇਸ ਪ੍ਰਕਾਰ ਵਾਤਾਵਰਣ ਸੁਰੱਖਿਆ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਗਣਪਤੀ ਬੱਪਾ ਦੇ ਛੋਟੇ ਸਵਰੂਪ ਲੈ ਕੇ ਉਨ੍ਹਾਂ ਨੂੰ ਘਰ ਹੀ ਵਿਸਰਜਨ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ 'ਚ ਅਧਿਆਪਕਾਂ ਨੂੰ 'ਵੋਟਰ ਵੈਰੀਫਿਕੇਸ਼ਨ' ਡਿਊਟੀ ਦੇਣ ਤੋਂ ਮਿਲੀ ਛੋਟ
NEXT STORY