ਅੰਮ੍ਰਿਤਸਰ (ਸੁਮਿਤ ਖੰਨਾ) : ਸੁਲਤਾਨਵਿੰਡ ਦੀ ਰਹਿਣ 3 ਬੱਚਿਆਂ ਦੀ ਮਾਂ ਵਲੋਂ ਦੂਜਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਜਾਣਕਾਰੀ ਲੜਕੀ ਦੇ ਪਿਤਾ ਨੇ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਪਹਿਲੇ ਵਿਆਹ ਤੋਂ 3 ਬੱਚੇ ਵੀ ਹਨ। ਪਿਤਾ ਨੇ ਦੱਸਿਆ ਕਿ ਉਹ ਤਿੰਨ ਮਹੀਨਿਆਂ ਤੋਂ ਘਰੋਂ ਗਾਇਬ ਸੀ ਤੇ ਅੱਜ ਜਦੋਂ ਮਿਲੀ ਤਾਂ ਉਸ ਦੇ ਹੱਥਾਂ 'ਚ ਚੂੜ੍ਹਾ ਪਾਇਆ ਹੋਇਆ ਸੀ। ਇਸ ਉਪਰੰਤ ਉਸ ਦੇ ਪਿਤਾ ਨੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਦੂਜੇ ਪਾਸੇ ਇਸ ਸਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਲੜਕੀ ਦਾ ਕੋਈ ਤਲਾਕ ਦਾ ਕੇਸ ਵੀ ਨਹੀਂ ਚੱਲ ਰਿਹਾ ਤੇ ਬਾਲਿਗ ਹੋਣ ਕਰਕੇ ਉਸ ਖਿਲਾਫ ਕਾਰਵਾਈ ਨਹੀਂ ਕਰ ਸਕਦੇ।
ਜਾਣੋਂ ਅਕਾਲੀ ਆਗੂ ਚੰਦੂਮਾਜਰਾ ਨੇ ਨਵਜੋਤ ਸਿੱਧੂ ਨੂੰ ਕਿਵੇਂ ਲਾਏ ਰਗੜੇ
NEXT STORY