ਅੰਮ੍ਰਿਤਸਰ (ਸੁਮਿਤ ਖੰਨਾ) : ਕੰਪਨੀ ਬਾਗ ’ਚ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੈਂਪ ਲਾ ਕੇ ਭਾਜਪਾ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ, ਜਿਸ ਵਿਚ ਸੂਬਾ ਪ੍ਰਧਾਨ ਅਤੇ ਐੱਮ. ਪੀ. ਸ਼ਵੇਤ ਮਲਿਕ ਮੁੱਖ ਮਹਿਮਾਨ ਵਜੋਂ ਪੁੱਜੇ। ਭਾਰੀ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਅਣਗਿਣਤ ਭਾਜਪਾ ਵਰਕਰਾਂ ਨੇ ਇਸ ਕੈਂਪ ’ਚ ਭਾਗ ਲਿਆ।
ਇਸ ਮੌਕੇ ਸ਼ਵੇਤ ਮਲਿਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਭਾਜਪਾ ਦੇਸ਼ ਦੇ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਲੈ ਕੇ ਦੱਖਣ ਤੱਕ ਹਰ ਸੂਬੇ ’ਚ ਆਪਣਾ ਝੰਡਾ ਲਹਿਰਾ ਚੁੱਕੀ ਹੈ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚਲਾਈਆਂ ਜਾ ਰਹੀਆਂ ਲੋਕ ਹਿੱਤੂ ਨੀਤੀਆਂ ਦਾ ਲਾਭ ਲੈ ਰਹੇ ਹਨ। ਅੱਜ ਦੇਸ਼ ਦੀ ਜਨਤਾ ਭਾਜਪਾ ਨਾਲ ਜੁੜ ਕੇ ਦੇਸ਼ ਨੂੰ ਤਰੱਕੀ ਦੀ ਰਾਹ ’ਤੇ ਲਿਜਾਣ ਵਾਲੇ ਮੋਦੀ ਵੱਲੋਂ ਭਾਰਤ ਨੂੰ ਵਿਸ਼ਵ ਗੁਰੂ ਅਤੇ ਵਿਸ਼ਵ ਸ਼ਕਤੀ ਬਣਾਉਣ ਦੇ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਲਈ ਮੋਦੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲਈ ਤਿਆਰ ਹੈ। ਮਲਿਕ ਨੇ ਕਿਹਾ ਕਿ ਅੱਜ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ, ਜਿਸ ਦੇ ਆਪਣੇ 303 ਲੋਕ ਸਭਾ ਅਤੇ 78 ਰਾਜ ਸਭਾ ਐੱਮ. ਪੀ. ਹਨ, 19 ਰਾਜਾਂ ’ਚ ਭਾਜਪਾ ਦੀਆਂ ਸਰਕਾਰਾਂ ਸਫਲਤਾ ਨਾਲ ਚੱਲ ਰਹੀਆਂ ਹਨ, 1500 ਤੋਂ ਵੱਧ ਵਿਧਾਇਕ, 200 ਤੋਂ ਵੱਧ ਮੇਅਰ ਅਤੇ ਹਜ਼ਾਰਾਂ ਦੀ ਗਿਣਤੀ ’ਚ ਕੌਂਸਲਰ ਹਨ। ਉਨ੍ਹਾਂ ਕਿਹਾ ਕਿ ਵਰਕਰ ਸ਼ਕਤੀ ਦੀ ਬਦੌਲਤ ਪੰਜਾਬ ’ਚ ਭਾਜਪਾ 2022 ਤੱਕ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੇਗੀ।
ਇਸ ਮੌਕੇ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਪ੍ਰਦੇਸ਼ ਸਕੱਤਰ ਸੁਰੇਸ਼ ਮਹਾਜਨ, ਪ੍ਰਦੇਸ਼ ਬੁਲਾਰਾ ਕੇਵਲ ਕੁਮਾਰ, ਰਾਜੇਸ਼ ਹਨੀ, ਪ੍ਰਦੇਸ਼ ਮਹਿਲਾ ਮੋਰਚਾ ਪ੍ਰਧਾਨ ਰੀਨਾ ਜੇਟਲੀ, ਸੂਬਾ ਸਹਿ-ਮੀਡੀਆ ਇੰਚਾਰਜ ਹਰਵਿੰਦਰ ਸੰਧੂ, ਜਨਾਰਦਨ ਸ਼ਰਮਾ, ਮੋਹਿਤ ਖੰਨਾ, ਜ਼ਿਲਾ ਸਕੱਤਰ ਡਾ. ਰਾਮ ਚਾਵਲਾ, ਜ਼ਿਲਾ ਉਪ ਪ੍ਰਧਾਨ ਪੱਪੂ ਮਹਾਜਨ, ਭਾਜਯੁਮੋ ਜ਼ਿਲਾ ਪ੍ਰਧਾਨ ਗੌਤਮ ਅਰੋੜਾ, ਸੰਜੀਵ ਖੋਸਲਾ, ਸਰਬਜੀਤ ਸਿੰਘ ਸ਼ੰਟੀ, ਅਵਿਨਾਸ਼ ਸ਼ੈਲਾ, ਓਮ ਪ੍ਰਕਾਸ਼, ਪ੍ਰਦੇਸ਼ ਭਾਜਯੁਮੋ ਸਕੱਤਰ ਸਲਿਲ ਕਪੂਰ, ਜ਼ਿਲਾ ਪ੍ਰਧਾਨ ਅਲਕਾ ਸ਼ਰਮਾ, ਪਵਨ ਖੰਨਾ, ਜੋਗਿੰਦਰ ਵਾਹੀ, ਵਿਧੂ ਪੁਰੀ, ਐੱਸ. ਸੀ. ਮੋਰਚਾ ਪ੍ਰਧਾਨ ਦਵਿੰਦਰ ਪਹਿਲਵਾਨ, ਸੁਭਾਸ਼ ਨਰੂਲਾ, ਜ਼ਿਲਾ ਆਈ. ਟੀ. ਸੋਸ਼ਲ ਮੀਡੀਆ ਇੰਚਾਰਜ ਅਜੇ ਅਰੋੜਾ, ਤਰੁਣ ਜੱਸੀ, ਮੰਡਲ ਪ੍ਰਧਾਨ ਵਰਿੰਦਰ ਭੱਟੀ ਤੇ ਡਾ. ਸੁਸ਼ੀਲ ਦੇਵਗਨ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।
ਬਠਿੰਡਾ 'ਚ ਹੜ੍ਹ ਵਰਗੇ ਹਾਲਾਤ ਲਈ ਸਾਬਕਾ ਸਰਕਾਰ ਜ਼ਿੰਮੇਵਾਰ : ਮਨਪ੍ਰੀਤ ਬਾਦਲ
NEXT STORY