ਅੰਮ੍ਰਿਤਸਰ (ਸੁਮਿਤ ਖੰਨਾ) : ਜਾਨਲੇਵਾ ਚਾਈਨਾ ਡੋਰ ਤੋਂ ਬੱਚਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਲੋਂ ਦੇਸੀ ਡੋਰ ਦਾ ਅਨੋਖਾ ਲੰਗਰ ਲਗਾਇਆ ਗਿਆ ਹੈ। ਚਾਈਨਾ ਡੋਰ ਕਾਰਨ ਹੁਣ ਤੱਕ ਕਈ ਲੋਕ ਹਾਦਸੇ ਦਾ ਸ਼ਿਕਾਰ ਹੋਏ ਹਨ ਜਦਕਿ ਇਸ ਨਾਲ ਕਈ ਜੀਵ-ਜੰਤੂਆਂ ਦੀ ਵੀ ਮੌਤ ਹੋਈ ਹੈ। ਇਨ੍ਹਾਂ ਨੂੰ ਬਚਾਉਣ ਲਈ ਇਸ ਖਾਸ ਦੇਸੀ ਡੋਰ ਅਤੇ ਪਤੰਗਾਂ ਦਾ ਲੰਗਰ ਅੰਮ੍ਰਿਤਸਰ ਦੇ ਕਚਹਿਰੀ ਚੌਕ ਲਗਾਇਆ ਗਿਆ ਹੈ।
ਸਮਾਜ ਸੇਵੀ ਸੰਸਥਾ ਦੇ ਮੈਂਬਰ ਨੇ ਦੱਸਿਆ ਕਿ ਪਿਛਲੇ 2 ਸਾਲਾ ਤੋਂ ਉਨ੍ਹਾਂ ਵਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਨਸਾਨਾਂ ਤੇ ਜੀਵ-ਜੰਤੂਆਂ ਨੂੰ ਚਾਈਨਾ ਡੋਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ 500 ਦੇ ਕਰੀਬ ਦੇਸੀ ਡੋਰ ਲੋਕਾਂ ਨੂੰ ਵੱਡੀ ਜਾ ਰਹੀ ਹੈ ਤੇ ਇਸ ਦੇ ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਨੂੰ ਨਾ ਵਰਤਣ ਕਿਉਂਕਿ ਇਹ ਬਹੁਤ ਨੁਕਸਾਨਦਾਇਕ ਹੈ।
ਇਸ ਮੌਕੇ ਗੱਲਬਾਤ ਕਰਦਿਆ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਸੇਵਾ ਸੋਸਾਇਟੀਆਂ ਵਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਦਕਾ ਹੀ ਸਾਡਾ ਦੇਸ਼ ਇਨ੍ਹਾਂ ਚੰਗਾ ਲੋਕਾਂ ਦੇ ਸਦਕਾ ਹੀ ਚੱਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੂੰ ਪਤਾ ਕਿ ਚਾਈਨਾ ਡੋਰ ਨਾਲ ਹਾਦਸੇ ਹੋ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਸਰਕਾਰ ਵਲੋਂ ਇਸ ਡੋਰ ਨੂੰ ਬੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਨਸ਼ਾ ਬੰਦ ਕਰਨ ਦੀ ਗੱਲ ਕਰਦੀ ਸੀ ਪਰ ਇਨ੍ਹਾਂ ਤੋਂ ਤਾਂ ਚਾਈਨਾ ਡੋਰ ਨਹੀਂ ਬੰਦ ਹੋ ਪਾਈ। ਉਨ੍ਹਾਂ ਕਿਹਾ ਕਿ ਸੇਵਾ ਸੋਸਾਇਟੀਆਂ ਦੇ ਸਦਕਾ ਹੀ ਅੱਜ ਸਾਡਾ ਦੇਸ਼ ਚੱਲ ਰਿਹਾ ਹੈ।
ਫਿਰੋਜ਼ਪੁਰ ਦੇ ਪ੍ਰਿਤਪਾਲ ਨੇ ਬਣਾਇਆ ਅਨੋਖਾ ਸਾਈਕਲ, ਇਲਾਕੇ ਲਈ ਬਣਿਆ ਮਿਸਾਲ
NEXT STORY