ਅੰਮ੍ਰਿਤਸਰ - ਜੇਕਰ ਤੁਸੀਂ ਵੀ ਪੰਜਾਬ ਦੇ ਕਿਸੇ ਖੂਬਸੂਰਤ ਸ਼ਹਿਰ 'ਚ ਘੁੰਮਣਾ ਚਾਹੁੰਦੇ ਹੋ ਤਾਂ ਮਸ਼ਹੂਰ ਸ਼ਹਿਰਾਂ 'ਚ ਸ਼ੁਮਾਰ ਅੰਮ੍ਰਿਤਸਰ ਬੇਹੱਦ ਖੂਬਸੂਰਤ ਤੇ ਵਧੀਆ ਸ਼ਹਿਰ ਹੈ। ਅੰਮ੍ਰਿਤਸਰ 'ਚ ਕਈ ਅਜਿਹੀਆਂ ਖੂਬਸੂਰਤ ਥਾਵਾਂ ਹਨ, ਜਿਨ੍ਹਾਂ 'ਚ ਤੁਸੀਂ ਘੁੰਮ ਕੇ ਆਨੰਦ ਮਾਣ ਸਕਦੇ ਹੋ। ਉਨ੍ਹਾਂ 'ਚੋਂ ਇਕ ਹੈ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਦੀ ਸੁੰਦਰਤਾ ਬਾ-ਕਮਾਲ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਦੀ ਖੂਬਸੂਰਤੀ ਸਭ ਦਾ ਮਨ ਮੋਹ ਲੈਂਦੀ ਹੈ।
ਹਰਿਮੰਦਰ ਸਾਹਿਬ ਸਿੱਖਾਂ ਦੀ ਧਾਰਮਿਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਸ਼ੋਭਿਤ ਹੈ। ਹਰਿਮੰਦਰ ਸਾਹਿਬ ਆਪਣੀ ਸੋਨੇ ਦੀ ਇਮਾਰਤ ਕਾਰਨ ਪ੍ਰਸਿੱਧ ਹੈ ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਤੀਰਥ ਸਥਾਨ ਹੈ । ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਉੱਪਰਲਾ ਹਿੱਸਾ ਲਗਭਗ 400 ਕਿਲੋ ਸੋਨੇ ਦੀਆਂ ਪੱਤੀਆਂ ਨਾਲ ਬਣਾਇਆ ਸੀ। ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਰ ਵੀ ਬਹੁਤ ਸਾਰੇ ਮੰਦਰ ਹਨ, ਜਿਵੇਂ ਦੁਰਗਿਆਣਾ ਮੰਦਰ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਬਣਵਾਇਆ। ਹਰਿਮੰਦਰ ਦੇ ਦੱਖਣ ਵੱਲ ਇਕ ਬਾਗ ਹੈ ਤੇ ਬਾਬਾ ਅਟੱਲ ਜੀ ਦਾ ਗੁਰਦੁਆਰਾ ਹੈ। ਹਰ ਰੋਜ਼ ਇੱਥੇ ਵੀਹ ਹਜ਼ਾਰ ਲੋਕਾਂ ਨੂੰ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ। ਖਾਸ ਮੌਕਿਆਂ 'ਤੇ ਇਹ ਗਿਣਤੀ ਇਕ ਲੱਖ ਤੱਕ ਪਹੁੰਚ ਜਾਂਦੀ ਹੈ ।ਗੁਰਦੁਆਰੇ ਦੇ ਅੰਦਰ ਆਉਣ ਤੋਂ ਪਹਿਲਾਂ ਹਰ ਇਕ ਨੂੰ ਸਿਰ ਢੱਕਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਨ ਵੇਲੇ ਹਰਿਮੰਦਰ ਸਾਹਿਬ 'ਚ ਸੁਸ਼ੋਭਿਤ ਕੀਤਾ ਜਾਂਦਾ ਹੈ ਅਤੇ ਰਾਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁੱਖ ਆਸਣ ਕਰਵਾਇਆ ਜਾਂਦਾ ਹੈ। ਅਕਾਲ ਤਖਤ ਸਾਹਿਬ 'ਚ ਸਿੱਖ ਯੋਧਿਆਂ ਵਲੋਂ ਪੁਰਾਣੇ ਸਮੇਂ 'ਚ ਵਰਤੇ ਗਏ ਹਥਿਆਰ ਵੀ ਪਏ ਹਨ। ਅਕਾਲ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ ।ਦਰਬਾਰ ਸਾਹਿਬ 'ਚ 450 ਸਾਲ ਪੁਰਾਣਾ ਇਕ ਬੇਰੀ ਦਾ ਰੁੱਖ ਹੈ, ਜਿਸ ਦੀ ਆਪਣੀ ਧਾਰਮਿਕ ਮਹੱਤਤਾ ਹੈ ।
ਕਿਵੇਂ ਪਹੁੰਚੀਏ
ਹਵਾਈ ਜਹਾਜ਼ ਰਾਹੀਂ - ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸਨਲ ਏਅਰਪੋਰਟ ਸ੍ਰੀ ਹਰਿਮੰਦਰ ਸਾਹਿਬ ਤੋਂ 13 ਕਿਲੋਮੀਟਕ ਦੀ ਦੂਰੀ 'ਤੇ ਹੈ।
ਰੇਲ ਗੱਡੀ ਰਾਹੀਂ - ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਦੂਰੀ 2 ਕਿਲੋ ਮੀਟਰ ਹੈ।
ਸੜਕ ਰਾਹੀਂ - ਬੱਸ ਸਟੈਂਡ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ 1.7 ਕਿਲੋਮੀਟਰ ਦੀ ਦੂਰੀ 'ਤੇ ਹੈ।
ਮੌਸਮ ਨੇ ਬਦਲਿਆ ਮਿਜਾਜ਼, ਧੁੰਦ ਪੈਣੀ ਹੋਈ ਸ਼ੁਰੂ
NEXT STORY