ਅੰਮ੍ਰਿਤਸਰ (ਨੀਰਜ)— ਜੌੜਾ ਫਾਟਕ 'ਚ ਰਾਵਣ ਦਹਿਨ ਦੌਰਾਨ ਟਰੇਨ ਹਾਦਸੇ ਦੀ ਜਾਂਚ ਕਰ ਰਹੇ ਡਿਵੀਜ਼ਨਲ ਕਮਿਸ਼ਨਰ ਅਤੇ ਅਕਾਲੀ-ਭਾਜਪਾ ਦੇ ਵਿਚਕਾਰ ਧੱਕਾਮੁੱਕੀ ਹੋ ਗਈ। ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਿੱਧੂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਸ ਅਤੇ ਅਕਾਲੀ-ਭਾਜਪਾ ਦੀ ਧੱਕਾਮੁੱਕੀ ਹੋ ਗਈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੀੜਤ ਪਰਿਵਾਰਾਂ ਨੇ ਇਨਸਾਫ ਲਈ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸਹਾਰਾ ਲਿਆ, ਇਸ ਦੇ ਚਲਦਿਆਂ ਮਜੀਠੀਆ ਦੀ ਅਗਵਾਈ 'ਚ ਪੀੜਤ ਪਰਿਵਾਰਾਂ ਨੇ ਥਾਣਾ ਮੋਹਕਮਪੁਰਾ 'ਚ ਆਪਣੀ ਸ਼ਿਕਾਇਤ ਦਿੱਤੀ ਸੀ ਅਤੇ ਉਸ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਏ. ਐੱਸ. ਆਈ. ਐੱਸ. ਆਈ. ਅਵਤਾਰ ਸਿੰਘ ਨੇ ਪੀੜਤ ਪਰਿਵਾਰਾਂ ਨੂੰ ਸ਼ਿਕਾਇਤ ਤਾਂ ਲੈ ਲਈ ਪਰ ਪਰਚਾ ਦਰਜ ਕਰਨ ਬਾਰੇ ਕਿਹਾ ਕਿ ਉਹ ਪੂਰੀ ਜਾਂਚ ਤੋਂ ਬਾਅਦ ਕੋਈ ਕਾਨੂੰਨੀ ਕਾਰਵਾਈ ਕਰਨਗੇ। ਇਸ ਦੌਰਾਨ ਅਕਾਲੀ-ਭਾਜਪਾ ਵੱਲੋਂ ਪੀੜਤ ਪਰਿਵਾਰਾਂ ਨੂੰ ਇਕ-ਇਕ ਮੈਂਬਰ ਲਈ ਮੰਗੀ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਗੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਪੀੜਤਾਂ ਲਈ ਇਕ-ਇਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ।
ਨਕਲੀ ਨੋਟਾਂ ਦੀਆਂ ਥੱਦੀਆਂ ਦੇ ਸੋਨੇ ਦੇ ਗਹਿਣੇ ਲੈ ਫਰਾਰ ਹੋਇਆ ਜੋੜਾ
NEXT STORY