ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਟ੍ਰਾਂਸਪੋਰਟ ਵਿਭਾਗ ਵਲੋਂ ਕੇਂਦਰ ਸਰਕਾਰ ਖਿਲਾਖ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਹੋਣ ਤੋਂ ਬਾਅਦ ਅੰਮ੍ਰਿਤਸਰ 'ਚ ਟ੍ਰਾਂਸਪੋਰਟ ਵਿਭਾਗ ਉੱਜੜਨ ਦੀ ਕਗਾਰ 'ਤੇ ਆ ਗਿਆ ਹੈ। ਆਲਮ ਇਹ ਹੈ ਕਿ ਟ੍ਰਾਂਸਪੋਰਟ ਦੇ ਟਰੱਕ ਜੰਮੂ-ਕਸ਼ਮੀਰ 'ਚ ਨਹੀਂ ਜਾ ਰਹੇ, ਜਿਸ ਦੇ ਕਾਰਨ ਟਰੱਕਾਂ ਦੀ ਕਿਸ਼ਤ ਤੱਕ ਭਰਨ 'ਚ ਨਾਕਾਮ ਹੋ ਰਹੇ ਹਨ। ਇਸ ਦੇ ਨਾਲ ਹੀ ਵਾਹਘਾ ਸਰਹੱਦ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਪਾਰ ਬੰਦ ਹੋਣ ਕਾਰਨ ਇਹ ਟਰੱਕ ਡਰਾਈਵਰ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਨੂੰ ਲੈ ਕੇ ਅੱਜ ਟ੍ਰਾਂਸਪੋਰਟਾਂ ਵਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ ਗਈ।
ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੰਦੀ ਦੇ ਕਾਰਨ ਬੈਂਕ ਦੀ ਕਿਸ਼ਤ ਨਹੀਂ ਭਰ ਸਕਦੇ। ਇਸ ਲਈ ਉਨ੍ਹਾਂ ਮੰਗ ਕੀਤੀ ਕਿ ਬੈਂਕ ਦੀ ਕਿਸ਼ਤ ਨੂੰ ਅੱਧਾ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਟਾਰੀ ਬਾਰਡਰ ਨੂੰ ਮੁੜ ਤੋਂ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅੰਮ੍ਰਿਤਸਰ ਏਅਪੋਰਟ ਦਾ ਘਿਰਾਓ ਕਰਨਗੇ।
ਡਰੱਗ ਮਾਫੀਆ ਦਾ ਨੈੱਟਵਰਕ ਤੋੜਨ ਲਈ ਦਿੱਲੀ ਦੀ ਟੀਮ ਦਾ ਪੰਜਾਬ 'ਚ ਐਕਸ਼ਨ
NEXT STORY