ਅੰਮ੍ਰਿਤਸਰ: ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਜਿਥੇ ਕਈ ਲੈਬਾਂ 'ਚ ਚੰਗੀ ਤਰ੍ਹਾਂ ਟੈਸਟਾਂ ਦੀ ਜਾਂਚ ਕਰ ਕੇ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਥੇ ਹੀ ਅੱਜ ਅੰਮ੍ਰਿਤਸਰ 'ਚ ਵਿਜੀਲੈਂਸ ਮਹਿਕਮੇ ਵਲੋਂ ਕੋਰੋਨਾ ਦੇ ਟੈਸਟ ਕਰ ਰਹੀ ਇਕ ਨਿਜੀ ਲੈਬ 'ਚ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਕ ਲੈਬ 'ਚ ਕੋਰੋਨਾ ਨੂੰ ਲੈ ਕੇ ਝੂਠੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਦੀ ਖਬਰ ਮਿਲਦਿਆਂ ਹੀ ਵਿਜੀਲੈਂਸ ਵਲੋਂ ਉਕਤ ਲੈਬ 'ਚ ਛਾਪੇਮਾਰੀ ਕੀਤੀ ਗਈ ਅਤੇ ਲੈਬ ਦੇ ਕਾਗਜ਼ਾਤ ਵੀ ਜ਼ਬਤ ਕਰਨ ਦੀ ਖਬਰ ਮਿਲੀ ਹੈ। ਵਿਜੀਲੈਂਸ ਵਿਭਾਗ ਵਲੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਹੁਰਿਆਂ ਤੋਂ ਦੁਖੀ ਵਿਆਹੁਤਾ ਨੇ ਪੇਕੇ ਘਰ ਆ ਕੇ ਕੀਤੀ ਖ਼ੁਦਕੁਸ਼ੀ
NEXT STORY