ਅੰਮ੍ਰਿਤਸਰ : ਇਕ ਗ਼ਲਤ ਨੰਬਰ ਤੋਂ ਸ਼ੁਰੂ ਹੋਏ ਪਿਆਰ ਨੇ ਕੁੜੀ ਦੀ ਜ਼ਿੰਦਗੀ ਉਜਾੜ ਕੇ ਰੱਖ ਦਿੱਤੀ। ਦਰਅਸਲ ਮਾਮਲਾ ਅੰਮ੍ਰਿਤਸਰ ਦਾ ਹੈ, ਜਿਥੇ ਇਕ ਕੁੜੀ ਦਾ ਵਿਆਹ 16 ਤਰੀਕ ਨੂੰ ਗੁਰਭਾਜ ਨਾਂ ਦੇ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ ਵਾਲੇ ਦਿਨ ਲਾੜੀ ਹੱਥਾਂ 'ਚ ਚੂੜਾ ਪਾ ਲਾੜੇ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਨਹੀਂ ਆਇਆ। ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 'ਭੈਣਾਂ'
ਇਸ ਸਬੰਧੀ ਗੱਲਬਾਤ ਕਰਦਿਆਂ ਲਾੜੀ ਨੇ ਦੱਸਿਆ ਕਿ ਉਨ੍ਹਾਂ ਦੀ ਗੱਲਬਾਤ ਗ਼ਲਤ ਨੰਬਰ ਜਰੀਏ ਹੋਈ ਸੀ ਤੇ ਪਿਛਲੇ 5 ਸਾਲ ਤੋਂ ਸਬੰਧ ਸਨ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਕਤ ਨੌਜਵਾਨ ਉਸ ਨੂੰ ਵਿਆਹ ਦਾ ਝਾਂਸਾ ਦਿੰਦਾ ਰਿਹਾ ਪਰ ਬਾਅਦ 'ਚ ਉਹ ਮੁੱਕਰ ਗਿਆ। ਇਸ ਤੋਂ ਬਾਅਦ ਮੇਰੇ ਪਰਿਵਾਰ ਵਾਲੇ ਉਸ ਨੂੰ ਮਨਾਉਣ ਘਰ ਗਏ ਪਰ ਫ਼ਿਰ ਵੀ ਉਹ ਸਮਾਂ ਹੀ ਮੰਗਦਾ ਰਿਹਾ। ਉਸ ਨੇ 2-3 ਦਿਨ ਵਾਰ ਵਿਆਹ ਲਈ ਹਾਂ ਵੀ ਕੀਤੀ ਪਰ ਬਾਅਦ 'ਚ ਫ਼ਿਰ ਮੁੱਕਰ ਜਾਂਦਾ ਸੀ। ਇਸ ਤੋਂ ਦੁਖੀ ਹੋ ਕੇ ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਉਪਰੰਤ ਮੈਂ ਸਿੱਧੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ, ਜਿਸ ਤੋਂ ਬਾਅਦ ਸ਼ਿਕਾਇਤ ਮਾਰਕ ਹੋ ਕੇ ਵੂਮੈਨ ਸੈੱਲ 'ਚ ਚਲੀ ਗਈ, ਜਿਥੇ 3 ਮਹੀਨੇ ਕੇਸ ਚੱਲਦੇ ਹੋ ਚੁੱਕੇ ਹਨ। ਇਥੇ ਵੀ ਗੁਰਭਾਜ ਤਿੰਨ ਵਾਰ ਵਿਆਹ ਕਰਵਾਉਣ ਨੂੰ ਮੰਨ ਚੁੱਕਾ ਸੀ ਤੇ ਜਦੋਂ ਵਿਆਹ ਦਾ ਦਿਨ ਨੇੜੇ ਆਉਂਦਾ ਤਾਂ ਉਹ ਜਵਾਬ ਦੇ ਦਿੰਦਾ ਸੀ। ਉਸ ਨੇ ਮੰਗ ਕੀਤੀ ਕਿ ਦੋਸ਼ੀ ਖ਼ਿਲਾਫ਼ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਕੋਈ ਅਜਿਹਾ ਨਾ ਕਰ ਸਕੇ।
ਇਹ ਵੀ ਪੜ੍ਹੋ : ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹੀ ਗਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ
ਡੇਂਗੂ ਖ਼ਿਲਾਫ਼ ਲੜਾਈ ਲਈ ਸਿਹਤ ਮੰਤਰੀ ਦੀ ਲੋਕਾਂ ਨੂੰ ਖ਼ਾਸ ਅਪੀਲ
NEXT STORY