ਮੋਹਾਲੀ, (ਰਾਣਾ)- ਫੇਜ਼-6 ਵਿਚ ਇਕ ਆਟੋ ਚਾਲਕ ਅਤੇ ਉਸ ਵਿਚ ਬੈਠੀ ਸਵਾਰੀ 'ਤੇ ਦੋ ਨੌਜਵਾਨਾਂ ਨੇ ਦੇਰ ਰਾਤ ਹਮਲਾ ਕਰ ਦਿੱਤਾ । ਉਨ੍ਹਾਂ ਉਨ੍ਹਾਂ ਤੋਂ ਪੈਸੇ ਖੋਹ ਲਏ ਅਤੇ ਆਟੋ ਚਾਲਕ ਤੇ ਸਵਾਰੀ ਦੇ ਪੰਚ ਮਾਰਿਆ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਮੋਹਾਲੀ ਦੀ ਪੀ. ਸੀ. ਆਰ. ਨੇ ਮਾਰ-ਕੁੱਟ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਜ਼ਖ਼ਮੀਆਂ ਦਾ ਸਿਵਲ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ। ਉਥੇ ਹੀ ਪੁਲਸ ਨੇ ਫੜੇ ਗਏ ਨੌਜਵਾਨ ਦੀ ਨਿਸ਼ਾਨਦੇਹੀ 'ਤੇ ਫਰਾਰ ਦੂਜੇ ਨੌਜਵਾਨ ਨੂੰ ਵੀ ਦਬੋਚ ਲਿਆ ।
ਮਾਲ ਤੋਂ ਜਾ ਰਿਹਾ ਸੀ ਘਰ : ਜ਼ਖ਼ਮੀ ਰੋਹਿਤ ਨੇ ਦੱਸਿਆ ਕਿ ਉਹ 8 ਸਾਲਾਂ ਤੋਂ ਮੋਹਾਲੀ ਫੇਜ਼-2 ਵਿਚ ਰਹਿੰਦਾ ਹੈ ਅਤੇ ਉਹ ਮੂਲ ਤੌਰ 'ਤੇ ਹਿਮਾਚਲ ਦਾ ਰਹਿਣ ਵਾਲਾ ਹੈ । ਉਹ ਨਾਰਥ ਕੰਟਰੀ ਮਾਲ ਵਿਚ ਕੰਮ ਕਰਦਾ ਹੈ । ਕੰਮ ਤੋਂ ਛੁੱਟੀ ਕਰਕੇ ਉਹ ਰੋਜ਼ਾਨਾ ਲੇਟ ਹੋ ਜਾਂਦਾ ਹੈ। ਉਥੋਂ ਉਹ ਮਾਲ ਦੇ ਸਾਹਮਣੇ ਤੋਂ ਆਟੋ ਵਿਚ ਬੈਠਿਆ, ਜਿਵੇਂ ਹੀ ਆਟੋ ਫੇਜ਼-6 ਪਹੁੰਚਿਆ ਤਾਂ ਇਕ ਹੋਰ ਆਟੋ ਉਸ ਦੇ ਅੱਗੇ ਆ ਗਿਆ। ਆਟੋ ਵਿਚੋਂ ਇਕ ਨੌਜਵਾਨ ਉਤਰਿਆ, ਉਸ ਤੋਂ ਪਹਿਲਾਂ ਪੈਸੇ ਮੰਗੇ, ਜਿਸ ਨੇ ਪਹਿਲਾਂ ਮਨ੍ਹਾ ਕਰ ਦਿੱਤਾ ਪਰ ਉਹ ਧਮਕਾਉਣ ਲੱਗਿਆ, ਜਿਸ ਤੋਂ ਬਾਅਦ ਪਵਨ ਨੇ ਉਸ ਨੂੰ 50 ਰੁਪਏ ਦਿੱਤੇ ਪਰ ਉਹ ਫਿਰ ਪੈਸੇ ਮੰਗਣ ਲੱਗੇ । ਇਸ ਤੋਂ ਬਾਅਦ ਉਸ ਨੇ ਫਿਰ 50 ਰੁਪਏ ਦੇ ਦਿੱਤੇ ਅਤੇ ਪੈਸੇ ਦੇਣ ਤੋਂ ਮਨ੍ਹਾਂ ਕਰਨ 'ਤੇ ਉਸ ਨੌਜਵਾਨ ਨੇ ਉਸ ਦੇ ਪੰਚ ਮਾਰਿਆ, ਉਹ ਆਟੋ ਤੋਂ ਉਤਰ ਕੇ ਥੋੜ੍ਹਾ ਸਾਈਡ 'ਤੇ ਖੜ੍ਹਾ ਹੋ ਗਿਆ । ਰੋਹਿਤ ਨੇ ਦੱਸਿਆ ਕਿ ਉਸ ਨੌਜਵਾਨ ਦਾ ਇਕ ਹੋਰ ਸਾਥੀ ਆ ਗਿਆ, ਦੋਵੇਂ ਉਸ ਕੋਲ ਆਏ ਅਤੇ ਪੈਸੇ ਮੰਗਣ ਲੱਗੇ । ਉਸ ਦੇ ਮਨ੍ਹਾਂ ਕਰਨ 'ਤੇ ਦੋਵਾਂ ਨੇ ਉਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਦੋਵਾਂ ਵਿਚੋਂ ਇਕ ਨੇ ਉਸ ਦੇ ਸਿਰ 'ਚ ਪੰਚ ਮਾਰਿਆ। ਰੋਹਿਤ ਨੇ ਕਿਹਾ ਕਿ ਉਸ ਦੀ ਅੱਖ ਬਚ ਗਈ, ਨਹੀਂ ਤਾਂ ਅੱਖ ਦੀ ਰੌਸ਼ਨੀ ਵੀ ਜਾ ਸਕਦੀ ਸੀ ।
ਇਸ ਤਰ੍ਹਾਂ ਫੜਿਆ ਦੂਜਾ ਮੁਲਜ਼ਮ : ਪੁਲਸ ਨੇ ਰਾਤ ਨੂੰ ਹੀ ਇਕ ਨੌਜਵਾਨ ਨੂੰ ਦਬੋਚ ਲਿਆ ਸੀ, ਜਿਸ ਨੂੰ ਲੈ ਕੇ ਪੁਲਸ ਦੂਜੇ ਫਰਾਰ ਚੱਲ ਰਹੇ ਉਸ ਦੇ ਸਾਥੀ ਨੂੰ ਦਬੋਚਣ ਨਿਕਲੀ । ਪੁਲਸ ਨੇ ਫੜੇ ਗਏ ਮੁਲਜ਼ਮ ਤੋਂ ਉਸ ਦੇ ਸਾਥੀ ਨੂੰ ਫੋਨ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਚੰਡੀਗੜ੍ਹ ਸੈਕਟਰ-56 ਵਿਚ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਵੀ ਦਬੋਚ ਲਿਆ । ਦੋਵੇਂ ਸੈਕਟਰ-56 ਵਿਚ ਰਹਿੰਦੇ ਹਨ । ਜ਼ਖ਼ਮੀ ਰੋਹਿਤ ਦਾ ਜੋ ਪਰਸ ਖੋਹਿਆ ਸੀ, ਉਸ ਨੂੰ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ, ਜਿਸ ਵਿਚੋਂ 500 ਰੁਪਏ ਗਾਇਬ ਸਨ ।
ਮਾਤਾ-ਪਿਤਾ ਦੀਆਂ ਅੱਖਾਂ ਵਿਚ ਨਹੀਂ ਸੀ ਸ਼ਰਮ :” ਜਾਣਕਾਰੀ ਅਨੁਸਾਰ ਪੁਲਸ ਨੇ ਫੜੇ ਗਏ ਦੋਵਾਂ ਨੌਜਵਾਨਾਂ ਦੇ ਪਰਿਵਾਰ ਨੂੰ ਪੁਲਸ ਚੌਕੀ ਬੁਲਾਇਆ ਸੀ । ਉਥੇ ਹੀ ਜ਼ਖ਼ਮੀ ਰੋਹਿਤ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ। ਇਸ ਦੌਰਾਨ ਮੁਲਜ਼ਮਾਂ ਦੇ ਪਰਿਵਾਰ ਦੀਆਂ ਅੱਖਾਂ ਵਿਚ ਥੋੜ੍ਹੀ ਵੀ ਸ਼ਰਮ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਨਸ਼ਾ ਜ਼ਰੂਰ ਕਰਦੇ ਹਨ ਪਰ ਅਜਿਹਾ ਨਹੀਂ ਕਰ ਸਕਦੇ । ਉਨ੍ਹਾਂ ਆਪਣੀ ਗਲਤੀ ਲਈ ਰੋਹਿਤ ਦੇ ਪਰਿਵਾਰ ਤੋਂ ਇਕ ਵਾਰ ਵੀ ਮੁਆਫੀ ਨਹੀਂ ਮੰਗੀ ।
ਨਿਗਮ ਨੇ 79 ਕਾਲੋਨੀਆਂ ਨੂੰ ਡਿਕਲੇਅਰ ਕੀਤਾ ਨਾਜਾਇਜ਼
NEXT STORY