ਧੂਰੀ (ਜੈਨ) : ਅੱਜ ਸਵੇਰੇ ਸਥਾਨਕ ਸ਼ਹਿਰ ਅੰਦਰ ਇਕ ਪੁਲਸ ਮੁਲਾਜ਼ਮ ਦੀ ਕਥਿਤ ਤੌਰ ’ਤੇ ਸ਼ੱਕੀ ਹਾਲਾਤ ’ਚ ਗੋਲ਼ੀ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪੁਲਸ ਮੁਲਾਜ਼ਮ ਪਰਵਿੰਦਰ ਸਿੰਘ (36) ਅੱਜ-ਕੱਲ੍ਹ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਸੁਰੱਖਿਆ ’ਚ ਤਾਇਨਾਤ ਸੀ। ਹਾਸਲ ਜਾਣਕਾਰੀ ਅਨੁਸਾਰ ਮ੍ਰਿਤਕ ਪਰਵਿੰਦਰ ਸਿੰਘ (36) ਪੁੱਤਰ ਗੁਰਮੇਲ ਸਿੰਘ ਪੰਜਾਬ ਪੁਲਸ ਵਿਚ ਕਾਂਸਟੇਬਲ ਸੀ ਅਤੇ ਉਸਦੀ ਪਤਨੀ ਵੀ ਪੰਜਾਬ ਪੁਲਸ ਦੀ ਮੁਲਾਜ਼ਮ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਸਨਸਨੀਖੇਜ਼ ਵਾਰਦਾਤ, ਸਾਲ਼ੀ ਦੇ ਇਸ਼ਕ ’ਚ ਅੰਨ੍ਹੇ ਜੀਜੇ ਨੇ ਕਰ ’ਤਾ ਦਿਲ ਕੰਬਾਊ ਕਾਂਡ
ਪਰਵਿੰਦਰ ਸਿੰਘ ਅੱਜ ਸਵੇਰੇ ਕਰੀਬ 6 ਵਜੇ ਜਦੋਂ ਆਪਣੇ ਸਥਾਨਕ ਜਨਤਾ ਨਗਰ ’ਚ ਸਥਿਤ ਘਰ ’ਚ ਮੌਜੂਦ ਸੀ ਤਾਂ ਗੋਲ਼ੀ ਚੱਲਣ ਦੀ ਆਵਾਜ਼ ਆਈ ਅਤੇ ਗੋਲ਼ੀ ਉਸਦੇ ਸਿਰ ਦੇ ਇਕ ਪਾਸਿਓਂ ਪਾਰ ਹੋ ਕੇ ਦੂਜੇ ਪਾਸੇ ਨਿਕਲ ਕੇ ਬਾਹਰ ਖਿੜਕੀ ਰਾਹੀਂ ਉਸਦੀ ਕਾਰ ਦੇ ਅਗਲੇ ਸ਼ੀਸ਼ੇ ਵਿਚ ਜਾ ਵੱਜੀ। ਮ੍ਰਿਤਕ ਦੀ ਦੇਹ ਨੂੰ ਪੁਲਸ ਵੱਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੰਜਾਬ ਤੋਂ ਬਾਹਰ ਗਏ ਉਸਦੇ ਪਿਤਾ ਗੁਰਮੇਲ ਸਿੰਘ ਦੇ ਪਰਤਣ ਤੋਂ ਬਾਅਦ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਹੋਵੇਗੀ। ਇਸ ਸਬੰਧੀ ਜਦੋਾਂ ਥਾਣਾ ਸਿਟੀ ਧੂਰੀ ਦੇ ਐੱਸ. ਐੱਚ. ਓ. ਸੌਰਵ ਸੱਭਰਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਤਾ ਚਰਨ ਕੌਰ ਹਸਪਤਾਲ 'ਚ ਦਾਖਲ ! ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਵਾਲੀਆਂ ਕਿਲਕਾਰੀਆਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਅਲੀ ਵੀਜ਼ਾ ਤੇ ਟਿਕਟਾਂ ਦੇ ਕੇ 12 ਲੱਖ ਦੀ ਠੱਗੀ, ਔਰਤ ’ਤੇ ਮੁਕੱਦਮਾ ਦਰਜ
NEXT STORY