ਫਿਰੋਜ਼ਪੁਰ (ਮਲਹੋਤਰਾ) : ਇੱਥੇ ਬੀ. ਐੱਸ. ਐੱਫ. ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਕੋਲ ਡਰੋਨ ਬਰਾਮਦ ਕੀਤਾ ਹੈ। ਥਾਣਾ ਸਦਰ ਪੁਲਸ ਨੂੰ ਦਿੱਤੀ ਸੂਚਨਾ 'ਚ ਬੀ. ਐੱਸ. ਐੱਫ. ਦੇ ਕੰਪਨੀ ਕਮਾਂਡਰ ਅਭਿਸ਼ੇਕ ਆਨੰਦ ਨੇ ਦੱਸਿਆ ਕਿ ਬੁੱਧਵਾਰ ਤੜਕੇ ਬੀ. ਓ. ਪੀ. ਪਛਾੜੀਆਂ ਦੇ ਕੋਲ ਡਰੋਨ ਦੀ ਗਤੀਵਿਧੀ ਨੋਟ ਕੀਤੀ ਗਈ।
ਇਲਾਕੇ 'ਚ ਸਰਚ ਦੌਰਾਨ 01 ਡਰੋਨ ਮੈਵਿਕ 4 ਪ੍ਰੋ ਬਰਾਮਦ ਕੀਤਾ ਗਿਆ ਹੈ। ਹੈਡ ਕਾਂਸਟੇਬਲ ਰਮੇਸ਼ ਕੁਮਾਰ ਦੇ ਅਨੁਸਾਰ ਡਰੋਨ ਬਰਾਮਦਗੀ ਦੇ ਸਬੰਧ 'ਚ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਏਅਰਕਰਾਫਟ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ ਵਿਚ ਕਾਰੋਬਾਰੀ ਤੋਂ 1 ਕਰੋੜ ਦੀ ਫਿਰੌਤੀ ਦੀ ਮੰਗ, ਜਾਨੋਂ ਮਾਰਨ ਦੀ ਦਿੱਤੀ ਧਮਕੀ
NEXT STORY