ਸਮਰਾਲਾ (ਬੰਗੜ, ਗਰਗ) : ਬੀਤੇ ਦਿਨ ਸਮਰਾਲਾ ਦੀ ਸਕੂਲ ਵੈਨ ’ਚ ਪਿਸਤੌਲ ਨਾਲ ਦਹਿਸ਼ਤ ਫੈਲਾਉਣ ਵਾਲੀ ਔਰਤ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗਾਰਡਨ ਵੈਲੀ ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਤੇ ਪਰਮਿੰਦਰ ਕੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਸਕੂਲ ਵੈਨ ’ਚ ਚੜ੍ਹਨ ਵਾਲੀ ਔਰਤ ਫਾਰਚੀਊਨਰ ਗੱਡੀ ’ਚ ਸਵਾਰ ਸੀ। ਥਾਣਾ ਮੁਖੀ ਡੀ. ਪੀ. ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀਆਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਿਸੇ ਵੀ ਅਨਸਰ ਨੂੰ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ’ਤੇ ਮੁਆਫ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚ ਪੜ੍ਹਦੇ 12ਵੀਂ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਾਇੰਸ ਦੀਆਂ ਕਲਾਸਾਂ 'ਚ ਮਿਲੇਗਾ ਦਾਖ਼ਲਾ
ਪੁਲਸ ਨੇ ਔਰਤ ਨੂੰ ਕੀਤਾ ਟਰੇਸ!
ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੀ ਫਾਰਚੀਊਨਰ ਚਾਲਕ ਪਿਸਤੌਲ ਵਾਲੀ ਔਰਤ ਨੂੰ ਸਮਰਾਲਾ ਪੁਲਸ ਵੱਲੋਂ ਆਖ਼ਰਕਾਰ ਟਰੇਸ ਕਰ ਲਏ ਜਾਣ ਦਾ ਪਤਾ ਲੱਗਿਆ ਹੈ। ਭਾਵੇਂ ਕਿ ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਅਨੁਸਾਰ ਇਹ ਔਰਤ ਆਸਟ੍ਰੇਲੀਆ ਦੀ ਪੀ. ਆਰ. ਦੱਸੀ ਜਾ ਰਹੀ ਹੈ, ਜੋ ਲੁਧਿਆਣਾ ’ਚ ਆਪਣੇ ਘਰ ਛੁੱਟੀ ਕੱਟਣ ਆਈ ਹੋਈ ਹੈ। ਪੁਲਸ ਵੱਲੋਂ ਛਾਪੇਮਾਰੀ ਕਰਦਿਆਂ ਉਸ ਨੂੰ ਤੇਜ਼ੀ ਨਾਲ ਤਲਾਸ਼ਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਪੰਜਾਬ ਪੁਲਸ 'ਚ ਭਰਤੀ, ਪਹਿਲੇ ਦਿਨ ਸਰਕਾਰ ਅੱਗੇ ਰੱਖੀ ਇਹ ਮੰਗ (ਵੀਡੀਓ)
ਜਾਣੋ ਕੀ ਹੈ ਪੂਰਾ ਮਾਮਲਾ
ਸਕੂਲ ਵੈਨ ਬੀਤੀ ਸਵੇਰ ਦੇ ਸਮੇਂ ਬੱਚਿਆਂ ਨੂੰ ਸਕੂਲ ਲਿਆ ਰਹੀ ਸੀ। ਇਹ ਵੈਨ ਜਦੋਂ ਸਮਰਾਲਾ ਬਾਈਪਾਸ ਸਕੂਲ ਨੇੜੇ ਪੁੱਜਣ ਵਾਲੀ ਸੀ ਤਾਂ ਇਕ ਫਾਰਚੀਊਨਰ ਗੱਡੀ ਵੈਨ ਮੂਹਰੇ ਆ ਕੇ ਖੜ੍ਹੀ ਹੋ ਗਈ ਅਤੇ ਵੈਨ ਨੂੰ ਰੋਕ ਲਿਆ। ਗੱਡੀ 'ਚੋਂ ਇਕ ਔਰਤ ਉਤਰੀ, ਜਿਸ ਦੇ ਹੱਥ 'ਚ ਪਿਸਤੌਲ ਸੀ। ਉਹ ਸਕੂਲ ਵੈਨ ਅੰਦਰ ਵੜੀ ਅਤੇ ਬੱਚਿਆਂ ਨੂੰ ਪਿਸਤੌਲ ਨਾਲ ਡਰਾਉਂਦੇ ਹੋਏ ਕਹਿਣ ਲੱਗੀ ਕਿ ਜਿਹੜੀ ਵੀਡੀਓ ਤੁਸੀਂ ਬਣਾ ਰਹੇ ਹੋ, ਉਸ ਨੂੰ ਤੁਰੰਤ ਡਿਲੀਟ ਕਰੋ। ਇਸ ਦੌਰਾਨ ਵੈਨ ਅੰਦਰ ਬੈਠੇ ਬੱਚੇ ਬੁਰੀ ਤਰ੍ਹਾਂ ਸਹਿਮ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗਸ ਨਾਲ ਗ੍ਰਿਫ਼ਤਾਰ
NEXT STORY