ਭਵਾਨੀਗੜ੍ਹ (ਵਿਕਾਸ) : ਰਾਮਪੁਰਾ ਪਿੰਡ ’ਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਆਉਣ ਸਬੰਧੀ ਪਤਾ ਲੱਗਣ ’ਤੇ ਸ਼ਨੀਵਾਰ ਨੂੰ ਰਾਮਪੁਰਾ ਅਨਾਜ ਮੰਡੀ ਵਿਖੇ ਇਕੱਤਰ ਹੋਏ ਪਿੰਡ ਵਾਸੀ ਤੇ ਕਿਸਾਨਾਂ ਵੱਲੋਂ ਕਾਲੇ ਝੰਡੇ ਲੈ ਕੇ ਸਿੰਗਲਾ ਦਾ ਵਿਰੋਧ ਕੀਤਾ ਗਿਆ। ਦਰਅਸਲ, ਦੋ ਕੁ ਮਹੀਨੇ ਪਹਿਲਾਂ ਪਿੰਡ ਪੱਧਰ ’ਤੇ ਲੋਕਾਂ ਨੇ ਇਕੱਠ ਕਰਕੇ ਸਾਂਝੇ ਤੌਰ ’ਤੇ ਮਤਾ ਪਾਇਆ ਸੀ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਉਨ੍ਹਾਂ ਦੇ ਪਿੰਡ ’ਚ ਕਿਸੇ ਸਿਆਸੀ ਆਗੂ ਦਾ ਦਾਖਲਾ ਬਰਦਾਸ਼ਤ ਨਹੀਂ ਕਰਨਗੇ, ਜਿਸ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰ੍ਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ
ਉਧਰ ਲੋਕਾਂ ਦੇ ਵਿਰੋਧ ਕਰਨ ਦਾ ਪਤਾ ਲੱਗਦਿਆਂ ਹੀ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੁਲਸ ਦੀ ਅਪੀਲ ਦੇ ਬਾਵਜੂਦ ਲੋਕ ਸ਼ਾਂਤ ਨਹੀਂ ਹੋਏ, ਜਿਸ ਦੇ ਚੱਲਦਿਆਂ ਪੁਲਸ ਪ੍ਰਸ਼ਾਸਨ ਨੂੰ ਕੈਬਨਿਟ ਮੰਤਰੀ ਦੇ ਕਾਫਿਲੇ ਦਾ ਰੂਟ ਬਦਲਣ ਲਈ ਮਜਬੂਰ ਹੋਣਾ ਪਿਆ। ਮੰਤਰੀ ਦਾ ਕਾਫਿਲਾ ਭਵਾਨੀਗੜ੍ਹ-ਬਲਿਆਲ ਰੋਡ ਰਾਹੀਂ ਰਾਮਪੁਰਾ ਪਿੰਡ ’ਚ ਪਹੁੰਚਿਆ, ਜਿਸ ਉਪਰੰਤ ਸਿੰਗਲਾ ਨੇ ਪੰਚਾਇਤ ਵੱਲੋਂ ਰੱਖੇ ਸਮਾਗਮ ਨੂੰ ਅਟੈਂਡ ਕੀਤਾ। ਓਧਰ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਪਰਵਿੰਦਰ ਸਿੰਘ, ਗਗਨਦੀਪ ਸਿੰਘ, ਕਰਮਜੀਤ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਕੌਰ, ਸਰਬਜੀਤ ਕੌਰ, ਕ੍ਰਿਪਾਲ ਕੌਰ ਆਦਿ ਨੇ ਕਿਹਾ ਕਿ ਸਿਆਸੀ ਵਿਅਕਤੀਆਂ ਦੇ ਪਿੰਡ ’ਚ ਦਾਖਲੇ ਸਬੰਧੀ ਲਾਈ ਰੋਕ ਦੇ ਬਾਵਜੂਦ ਸਿਆਸੀ ਲੋਕ ਪਿੰਡ ’ਚ ਆਉਣ ਤੋਂ ਬਾਜ਼ ਨਹੀਂ ਆ ਰਹੇ ਪਰ ਲੋਕ ਆਪਣੇ ਫ਼ੈਸਲੇ ’ਤੇ ਕਾਇਮ ਰਹਿਣਗੇ ਅਤੇ ਭਵਿੱਖ ’ਚ ਵੀ ਪਿੰਡ ਵਿਚ ਆਉਣ ਵਾਲੇ ਸਿਆਸੀ ਲੀਡਰਾਂ ਦਾ ਵਿਰੋਧ ਇਸੇ ਤਰ੍ਹਾਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਜਪਾਲ ਨੂੰ ਮਿਲਿਆ ‘ਆਪ’ ਦਾ ਵਫ਼ਦ, ਕੈਪਟਨ ਸਰਕਾਰ ਦਾ ਫਲੋਰ ਟੈਸਟ ਕਰਵਾਉਣ ਦੀ ਕੀਤੀ ਮੰਗ
ਪਾਰਟੀ ਦੇ ਅੰਦਰੂਨੀ ਕਲੇਸ਼ ਤੇ ਸਿੱਧੂ ਦੀਆਂ ਧਮਕੀਆਂ ਦੇ ਡਰੋਂ ਕੈਪਟਨ ਰੱਦ ਕਰ ਰਿਹੈ ਬਿਜਲੀ ਸਮਝੌਤੇ : ਚੰਦੂਮਾਜਰਾ
NEXT STORY