ਨਵਾਂਸ਼ਹਿਰ- ਅੱਜ ਜ਼ਿਲ੍ਹੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਸਮਾਜ ਸੇਵੀ ਅਤੇ ਪੰਥ ਪ੍ਰਸਤ ਇੰਦਰਜੀਤ ਸਿੰਘ ਖਾਲਸਾ ਦੇ ਪਿਤਾ ਦਲਜੀਤ ਸਿੰਘ ਖਾਲਸਾ ਦੇ ਦੇਹਾਂਤ ’ਤੇ ਸ਼ਰਧਾਂਜਲੀ ਭੇਟ ਕਰਨ ਪਹੁੰਚੇ। ਇਸ ਦੌਰਾਨ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਦਾ ਮਤਾ ਪਾਸ ਕਰਨ ਨੂੰ ਲੈ ਕੇ ਕਿਹਾ ਕਿ ਪਾਰਟੀ ਦੇ ਅੰਦਰੂਨੀ ਕਲੇਸ਼ ਤੇ ਨਵਜੋਤ ਸਿੱਧੂ ਦੀ ਧਮਕੀ ਨੂੰ ਦੇਖਦਿਆਂ ਬਿਜਲੀ ਸਮਝੌਤੇ ਰੱਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬਿਜਲੀ ਸਮਝੌਤੇ ਰੱਦ ਕਰਨਾ ਉਨ੍ਹਾਂ ਦੇ ਵਿਚਾਰ ਤੇ ਸੋਚ ਦਾ ਸਿੱਟਾ ਨਹੀਂ ਬਲਕਿ ਇਸ ਨੂੰ ਉਨ੍ਹਾਂ ਦੀਆਂ ਨਿੱਜੀ ਮਜਬੂਰੀਆਂ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰ੍ਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ
ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਾ ਤਾਂ ਕੋਈ ਨੌਕਰੀ ਦਿੱਤੀ ਜਾ ਰਹੀ ਤੇ ਨਾ ਹੀ ਲੋਕਾਂ ਨੂੰ ਪੂਰੀ ਤਰ੍ਹਾਂ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਕਾਟੋ-ਕਲੇਸ਼ ’ਚ ਹੀ ਉਲਝੀ ਹੋਈ ਹੈ ਤੇ ਸਿੱਧੂ ਇੱਟ ਨਾਲ ਇੱਟ ਖੜਕਾਉਣ ਦੀਆਂ ਗੱਲਾਂ ਕਰ ਰਹੇ ਹਨ। ਪੰਜਾਬ ’ਚ ਅਫਸਰਸ਼ਾਹੀ ਵੀ ਮਨਮਰਜ਼ੀਆਂ ਕਰ ਰਹੀ ਹੈ ਤੇ ਗੈਂਗਸਟਰ ਕਤਲੋਗਾਰਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਰੱਦ ਕਰਨ ਦੇ ਨਾਂ 'ਤੇ ਪਾਰਟੀ ਅੰਦਰਲੇ ਕਾਟੋ-ਕਲੇਸ਼ ਨੂੰ ਨਜਿੱਠ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਕਰ ਬਿਜਲੀ ਸਮਝੌਤਿਆਂ ’ਚ ਕੁਝ ਗਲਤ ਹੁੰਦਾ ਤਾਂ ਕੈਪਟਨ ਮੁੱਖ ਮੰਤਰੀ ਬਣਦਿਆਂ ਹੀ ਇਨ੍ਹਾਂ ਨੂੰ ਰੱਦ ਕਰ ਦਿੰਦੇ।
ਸ਼ਹਿਰ ’ਚ ਲੱਗੇ ਹੋਰਡਿੰਗ ਬੋਰਡ ਉਤਾਰਨ ਮੌਕੇ ਬਣੀ ਤਣਾਅਪੂਰਵਕ ਸਥਿਤੀ
NEXT STORY