ਗੁਰਦਾਸਪੁਰ, (ਦੀਪਕ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਵਰਕਰਾਂ ਤੇ ਹੈਲਪਰਾਂ ਨੇ ਸਥਾਨਕ ਨਹਿਰੂ ਪਾਰਕ ਗੁਰਦਾਸਪੁਰ 'ਚ ਪ੍ਰਧਾਨ ਰਜਵੰਤ ਕੌਰ, ਪ੍ਰੇਮਿਲਾ, ਅਮਰਜੀਤ, ਰਣਜੀਤ, ਰਜਵੰਤ ਕੌਰ ਦੀ ਅਗਵਾਈ 'ਚ ਪ੍ਰੀ-ਨਰਸਰੀ ਕਲਾਸਾਂ ਪ੍ਰਾਇਮਰੀ ਸਕੂਲਾਂ 'ਚ ਦੇਣ ਦੇ ਵਿਰੋਧ ਕਰਨ ਉਪਰੰਤ ਡਾਕਖਾਨਾ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।
ਨੇਤਾਵਾਂ ਨੇ ਮੰਗ ਕੀਤੀ ਕਿ ਪ੍ਰੀ-ਨਰਸਰੀ ਕਲਾਸਾਂ ਆਂਗਣਵਾੜੀ ਸੈਂਟਰ ਨੂੰ ਦਿੱਤੀ ਜਾਵੇ। ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀ ਬਜਾਏ ਉਨ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਰੋਜ਼ਗਾਰ ਦੇਣ ਦੀ ਬਜਾਏ ਖੋਹਣ ਲਈ ਤੁਲੀ ਹੋਈ ਹੈ, ਜਿਸ ਨੂੰ ਆਂਗਣਵਾੜੀ ਵਰਕਰ ਕਦੇ ਵੀ ਸਹਿਣ ਨਹੀਂ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰੀ-ਪ੍ਰਾਇਮਰੀ ਕਲਾਸਾਂ ਵਾਪਸ ਆਂਗਣਵਾੜੀ ਸੈਂਟਰਾਂ ਨੂੰ ਨਾ ਦਿੱਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬੱਚਿਆਂ ਦੀ ਜਾਨ ਜੋਖਮ 'ਚ ਪਾਉਣ ਲਈ ਆਖਰ ਜ਼ਿੰਮੇਵਾਰ ਕੌਣ?
NEXT STORY