ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਪੰਜਾਬ ਵਿਚ ਦਿਨੋ-ਦਿਨ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੋਂ ਫਿਕਰਮੰਦ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਸਥਾਨਕ ਆਂਗਣਵਾਡ਼ੀ ਯੂਨੀਅਨ ਪ੍ਰਧਾਨ ਦਵਿੰਦਰ ਕੌਰ ਦੀ ਅਗਵਾਈ ਵਿਚ ਕਾਹਨੂੰਵਾਨ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਅਾਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਨਸ਼ਾ ਸਮੱਗਲਰਾਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮਾਰਚ ਵਿਚ ਬੀਬੀਆਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਰੋਸ ਮਾਰਚ ਕਰਨ ਵਾਲੇ ਲੋਕਾਂ ਨੇ ਹੱਥਾਂ ਵਿਚ ਨਸ਼ਾ ਵਿਰੋਧੀ ਬੈਨਰ ਫਡ਼ੇ ਹੋਏ ਸਨ। ਆਂਗਣਵਾਡ਼ੀ ਵਰਕਰਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨਸ਼ਿਆਂ ’ਤੇ ਕਾਬੂ ਪਾਉਣ ਵਿਚ ਅਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਅਾਂ ਕਾਰਨ ਸਾਡੀ ਆਉਣ ਵਾਲੀ ਪੀੜ੍ਹੀ ਖਤਮ ਹੋ ਸਕਦੀ ਹੈ।
ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰਾਂ ’ਤੇ ਟੇਕ ਰੱਖਣ ਦੀ ਬਜਾਏ ਖੁਦ ਨਸ਼ਾ ਮੁਹਿੰਮ ਵਿਰੁੱਧ ਡਟਣ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਨਸ਼ਿਆਂ ਖਿਲਾਫ ਮੰਗ-ਪੱਤਰ ਸਥਾਨਕ ਅਧਿਕਾਰੀਆਂ ਰਾਹੀਂ ਭੇਜਿਆ।
ਇਸ ਦੌਰਾਨ ਜਤਿੰਦਰ ਕੌਰ, ਦਲਜੀਤ ਕੌਰ, ਸੰਗੀਤਾ ਸ਼ਰਮਾ, ਬਿੰਦੀਆ, ਸੰਜੋਗਤਾ, ਸੁਰਿੰਦਰ ਕੌਰ, ਰਜਵੰਤ ਕੌਰ, ਦਲਜੀਤ ਕੌਰ, ਕੁਲਦੀਪ ਕੌਰ, ਅੰਮ੍ਰਿਤਪਾਲ ਕੌਰ, ਜਸਬੀਰ ਕੌਰ, ਸੁਖਵਿੰਦਰ ਕੌਰ, ਗੁਰਮੇਜ ਕੌਰ, ਰਜਿੰਦਰ ਕੌਰ, ਦਵਿੰਦਰ ਕੌਰ, ਸੁਰਿੰਦਰ ਕੌਰ, ਪਿਆਰ ਕੌਰ, ਰਾਜਵਿੰਦਰ ਕੌਰ, ਕੁਲਜੀਤ ਕੌਰ, ਸੁਖਵੰਤ ਕੌਰ, ਸਤਨਾਮ ਕੌਰ ਆਦਿ ਹਾਜ਼ਰ ਸਨ।
ਧਾਰੀਵਾਲ, (ਖੋਸਲਾ, ਬਲਬੀਰ)-ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ ਧਾਰੀਵਾਲ ਦੀ ਮੀਟਿੰਗ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ’ਤੇ ਬਲਾਕ ਪ੍ਰਧਾਨ ਰਜਵਿੰਦਰ ਕੌਰ ਅਤੇ ਜ਼ਿਲਾ ਪ੍ਰਧਾਨ ਕੁਲਮੀਤ ਕੌਰ ਕਰਵਾਲੀਆ ਦੀ ਪ੍ਰਧਾਨਗੀ ਹੇਠ ਮਿਲ ਗਰਾਊਂਡ ਧਾਰੀਵਾਲ ਵਿਚ ਹੋਈ। ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਅੰਦਰ ਲਗਾਤਾਰ ਵਧ ਰਹੇ ਨਸ਼ੇ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਨਸ਼ੇ ਦੀ ਰੋਕਥਾਮ ਲਈ ਵਧੇਰੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਦੀਆਂ ਬੇਵਕਤੀ ਮੌਤਾਂ ਨਾ ਹੋਣ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਅਾਂਗਣਵਾੜੀ ਵਰਕਰਾਂ ਵੱਲੋਂ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਲਖਵਿੰਦਰ ਕੌਰ, ਬਲਜੀਤ ਕੌਰ, ਇੰਦਰਜੀਤ, ਸਵੀਟੀ, ਸੁਦੇਸ਼, ਪ੍ਰੋਮਿਲਾ, ਹਰਜੀਤ ਕੌਰ, ਨੀਲਮ, ਦਰਸ਼ਨਾਂ, ਸੁਖਬੀਰ ਕੌਰ, ਗੁਰਮੀਤ ਕੌਰ, ਰਾਜਿੰਦਰ ਕੌਰ, ਹਰਮੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ, ਸੁਮਨ, ਸਰਬਜੀਤ ਕੌਰ, ਬਲਵਿੰਦਰ ਕੌਰ, ਪੁਸ਼ਪਾ, ਰਜਵੰਤ, ਸੁਖਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਂਗਣਵਾਡ਼ੀ ਵਰਕਰ ਅਤੇ ਹੈਲਪਰ ਮੌਜੂਦ ਸਨ।
ਫਤਿਹਗਡ਼੍ਹ ਚੂਡ਼ੀਆਂ, (ਬਿਕਰਮਜੀਤ)-ਪੰਜਾਬ ਵਿਚ ਦਿਨੋ-ਦਿਨ ਵੱਧ ਰਹੇ ਨਸ਼ੇ ਤੇ ਨਸ਼ਿਆਂ ਦੇ ਕਾਰਨ ਨਿੱਤ ਰੋਜ਼ ਹੋ ਰਹੀਆਂ ਮੌਤਾਂ ਤੋਂ ਫ਼ਿਕਰਮੰਦ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ ਫਤਿਹਗਡ਼੍ਹ ਚੂਡ਼ੀਆਂ ਵੱਲੋਂ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੌਰਾਨ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਬੱਚਿਆਂ ਸਮੇਤ ਇਸ ਮਾਰਚ ਵਿਚ ਸ਼ਮੂਲੀਅਤ ਕੀਤੀ ਅਤੇ ਨਸ਼ਿਆਂ ਨੂੰ ਰੋਕਣ ਤੋਂ ਅਸਮਰਥ ਰਹੀਆਂ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀ ਨਲਾਇਕੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਆਪਣੀ ਭਡ਼ਾਸ ਕੱਢੀ।
ਰੋਸ ਮਾਰਚ ਦੌਰਾਨ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਨਸ਼ਿਆਂ ਖ਼ਿਲਾਫ਼ ਲਿਖੇ ਵੱਖ-ਵੱਖ ਸਲੋਗਨ, ਬੈਨਰ ਅਤੇ ਤਖ਼ਤੀਆਂ ਵੀ ਹੱਥਾਂ ਵਿਚ ਫਡ਼ੀਆਂ ਹੋਈਆਂ ਸਨ। ਵੱਖ-ਵੱਖ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਿਆਂ ਨੇ ਖਾ ਲਿਆ ਹੈ ਅਤੇ ਅੱਜ ਘਰ ਘਰ ਵਿਚ ਨਸ਼ਿਆਂ ਨੇ ਸੱਥਰ ਵਿਛਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝਦੀਆਂ ਹਨ ਤਾਂ ਅੱਜ ਲੋਕਾਂ ਨੂੰ ਅਜਿਹੇ ਦਿਨ ਵੇਖਣੇ ਨਾ ਪੈਂਦੇ। ਇਸ ਮੌਕੇ ਯੂਨੀਅਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਨਾਇਬ ਤਹਿਸੀਲਦਾਰ ਰਾਹੀਂ ਇਕ ਮੰਗ ਪੱਤਰ ਉਨ੍ਹਾਂ ਦੇ ਰੀਡਰ ਇੰਦਰਜੀਤ ਸਿੰਘ ਨੂੰ ਸੌਂਪਿਆ ਗਿਆ।
ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਕੌਰ, ਪਰਮਜੀਤ ਕੌਰ, ਰਾਜਬੀਰ ਕੌਰ ਮਾਨਸੈਂਡਵਾਲ, ਚਰਨਜੀਤ ਕੌਰ ਪੱਬਾਰਾਲੀ ਕਲਾਂ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਸੀ. ਡੀ. ਪੀ. ਓ. ਰਛਪਾਲ ਕੌਰ ਨੂੰ ਸੌਂਪਿਆ ਮੰਗ-ਪੱਤਰ 
ਅਲੀਵਾਲ, (ਸ਼ਰਮਾ)-ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਹੱਲ ਲਈ ਕੈਪਟਨ ਸਰਕਾਰ ਵੱਲੋਂ ਕੀਤੇੇ ਵਾਅਦਿਆਂ ਨੂੰ ਯਾਦ ਕਰਵਾਉਣ ਵਾਸਤੇ ਅੱਜ ਬਲਾਕ ਪ੍ਰਧਾਨ ਕੁਲਵਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਸੀ. ਡੀ. ਪੀ. ਓ. ਸ਼੍ਰੀਮਤੀ ਰਛਪਾਲ ਕੌਰ ਨੂੰ ਮੁੱਖ ਮੰਤਰੀ ਕੈਪਟਨ ਲਈ ਮੰਗ-ਪੱਤਰ ਸਮੇਤ 7 ਥੈਲੀਆਂ ਬਦਾਮ ਦੀਆਂ ਗਿਰੀਆਂ ਭੇਜੀਆਂ ਤਾਂ ਕਿ ਮੁੱਖ ਮੰਤਰੀ ਆਪਣੇ ਵਾਅਦੇ ਯਾਦ ਕਰ ਸਕਣ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਅਾਂ ਹਾਂ।
ਉਨ੍ਹਾਂ ਕਿਹਾ ਕਿ ਜੇਕਰ 17 ਜੁਲਾੲੀ ਤੱਕ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਰੂਪ ਧਾਰਨ ਕਰੇਗਾ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸਰਕਲ ਪ੍ਰਧਾਨ ਬਲਵਿੰਦਰਜੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਜੀਵਨ ਜੋਤੀ, ਬਲਜੀਤ ਕੌਰ, ਵਿੱਦਿਆ, ਨੀਲਮ ਕੁਮਾਰੀ, ਵੀਰ ਕੌਰ, ਸੁਮਨ ਰਾਣੀ, ਗੁਰਵਿੰਦਰ ਕੌਰ, ਗੁਰਜੀਤ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਸੁਨੀਤਾ ਰਾਣੀ ਆਦਿ ਹਾਜ਼ਰ ਸਨ।
ਡੀ. ਸੀ, ਐੱਸ. ਐੱਸ. ਪੀ ਤੇ ਸਾਬਕਾ ਵਿਧਾਇਕ ਬਾਂਸਲ ਨੇ ਕਰਵਾਇਆ ਡੋਪ ਟੈਸਟ
NEXT STORY