ਮਾਨਸਾ,(ਸੰਦੀਪ ਮਿੱਤਲ)—ਮਾਨਸਾ 'ਚ ਡੋਪ ਟੈਸਟ ਕਰਵਾਉਣ ਵਾਲਿਆਂ ਪ੍ਰਸ਼ਾਸ਼ਨਿਕ ਅਧਿਕਾਰੀਆਂ 'ਚੋਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਐਸਐਸਪੀ ਪਰਮਬੀਰ ਸਿੰਘ ਪਰਮਾਰ ਨੇ ਪਹਿਲ ਕੀਤੀ ਹੈ ਇਸ ਦੇ ਨਾਲ ਹੀ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਅੱਜ ਡੋਪ ਟੈਸਟ ਕਰਵਾਇਆ ਹੈ। ਇਸ ਮੌਕੇ ਬੋਲਦਿਆਂ ਡੀਸੀ ਧਾਲੀਵਾਲ ਅਤੇ ਜ਼ਿਲਾ ਪੁਲਸ ਮੁਖੀ ਪਰਮਾਰ ਨੇ ਕਿਹਾ ਕਿ ਅੱਜ ਉਹ ਵਿਸ਼ੇਸ਼ ਤੌਰ 'ਤੇ ਡੋਪ ਟੈਸਟ ਕਰਵਾਉਣ ਆਏ ਹਨ ਤਾਂ ਜੋ ਹੋਰਾਂ ਨੂੰ ਵੀ ਪ੍ਰੇਰਨਾ ਮਿਲ ਸਕੇ।
ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਪ੍ਰਤੀ ਡੋਪ ਟੈਸਟ 1500 ਰੁਪਏ ਫੀਸ ਲਈ ਗਈ ਹੈ। ਇਸ ਦੌਰਾਨ ਉਨ ਵੱਲੋਂ ਖੁਦ ਵੀ ਡੋਪ ਟੈਸਟ ਕਰਵਾਇਆ ਗਿਆ। ਦੂਜੇ ਪਾਸੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ।

ਮੰਘਾਣੀਆ ਨੂੰ ਪੀਣ ਲਈ ਸ਼ੁੱਧ ਪਾਣੀ ਦੇਣ ਲਈ ਵਾਟਰ ਵਰਕਸ ਦਾ ਕੰਮ ਆਰੰਭ
NEXT STORY